ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

18 January 2020
ਸਾਲ-10,ਅੰਕ:94, 18ਜਨਵਰੀ2020
1984 ਦਾ ਸਿੱਖ ਕਤਲੇਆਮ-ਟਾਈਟਲਰ ਦੇ ਖੁਲਾਸੇ/ ਰਾਜੀਵ ਗਾਂਧੀ ਖ਼ਿਲਾਫ਼ ਮੁੱਕਦਮਾ ਦਰਜ ਕਰਨ ਦੀ ਮੰਗ
30/01/2018 00:00:00 04:28 AM

1984 ਦਾ ਸਿੱਖ ਕਤਲੇਆਮ-ਟਾਈਟਲਰ ਦੇ ਖੁਲਾਸੇ 

ਰਾਜੀਵ ਗਾਂਧੀ ਖ਼ਿਲਾਫ਼ ਮੁੱਕਦਮਾ ਦਰਜ ਕਰਨ ਦੀ ਮੰਗ

ਕਾਂਗਰਸੀਆਂ ਨੂੰ ਸਿੱਖਾਂ ਦਾ ਕਤਲ ਕਰਨ ਦਾ ਲਾਈਸੈਂਸ ਦਿੱਤਾ: ਜੀ.ਕੇ.

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਕੀਤੀ ਹੈ। ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵੱਲੋਂ 1984 ਸਿੱਖ ਕਤਲੇਆਮ ਦੌਰਾਨ ਰਾਜੀਵ ਗਾਂਧੀ ਦੇ ਦਿੱਲੀ ਚ ਫਿਰਨ ਦੇ ਮੀਡੀਆ ਰਾਹੀਂ ਸਾਹਮਣੇ ਆਏ ਖੁਲਾਸੇ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਮੇਟੀ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ. ਨੇ 33 ਸਾਲ ਬਾਅਦ ਟਾਈਟਲਰ ਵੱਲੋਂ ਕੀਤੇ ਗਏ ਖੁਲਾਸੇ ਤੇ ਸਵਾਲ ਵੀ ਚੁੱਕੇ ਹਨ।

ਜੀ.ਕੇ. ਨੇ ਪੁੱਛਿਆ ਕਿ ਇੰਦਰਾ ਗਾਂਧੀ ਦਾ ਵਕਾਰ ਕੀ ਮਹਾਤਮਾ ਗਾਂਧੀ ਤੋਂ ਉੱਚਾ ਸੀ, ਕਿਉਂਕਿ ਮਹਾਤਮਾ ਗਾਂਧੀ ਦਾ ਕਤਲ ਇੱਕ ਮਰਾਠੇ ਵੱਲੋਂ ਕਰਨ ਉਪਰੰਤ ਮਰਾਠਿਆਂ ਦਾ ਕਤਲੇਆਮ ਨਹੀਂ ਹੋਇਆ ਸੀ ਜਦਕਿ ਇੰਦਰਾ ਗਾਂਧੀ ਦੇ ਕਤਲ ਉਪਰੰਤ ਸਿੱਖਾਂ ਦਾ ਕਤਲੇਆਮ ਹੋਇਆ ਸੀ। ਜੀ.ਕੇ. ਨੇ ਕਿਹਾ ਕਿ ਟਾਈਟਲਰ ਦੇ ਖੁਲਾਸੇ ਤੋਂ ਇੱਕ ਗੱਲ ਸਾਬਤ ਹੁੰਦੀ ਹੈ ਕਿ  ਰਾਜੀਵ ਗਾਂਧੀ ਨੂੰ ਕਤਲੇਆਮ ਦੀ ਵਿਉਂਤਬੰਦੀ ਦੀ ਪੂਰੀ ਜਾਣਕਾਰੀ ਸੀ। ਇਹੀ ਕਾਰਨ ਸੀ ਕਿ ਦਿੱਲੀ ਕੈਂਟ ਚ ਫੌਜ ਹੋਣ ਦੇ ਬਾਵਜੂਦ 3 ਦਿਨ ਬਾਅਦ ਮੇਰਠ ਕੈਂਟ ਤੋਂ ਫੌਜ ਬੁਲਾਈ ਗਈ। ਇਹਨਾਂ 3 ਦਿਨਾ ਦੌਰਾਨ ਸਿੱਖਾਂ ਦੇ ਜਾਨ-ਮਾਲ ਨੂੰ ਕਾਂਗਰਸੀ ਆਗੂਆਂ ਨੇ ਜੱਮ ਕੇ ਪੈਰਾਂ ਤਲੇ ਰੋਲਿਆ।

ਜੀ.ਕੇ. ਨੇ ਕਿਹਾ ਕਿ ਦੂਰਦਰਸ਼ਨ ਟੀਵੀ ਚੈਨਲ ਤੇ ਰਾਜੀਵ ਗਾਂਧੀ ਨੇ ‘‘ਜਬ ਬੜਾ ਪੇੜ ਗਿਰਤਾ...’’ ਦੀ ਗੱਲ ਕਰਕੇ ਕਾਂਗਰਸੀਆਂ ਨੂੰ ਅਸਿੱਧੇ ਤੌਰ ਤੇ ਸਿੱਖਾਂ ਦਾ ਕਤਲ ਕਰਨ ਦਾ ਲਾਈਸੈਂਸ ਦੇ ਦਿੱਤਾ ਸੀ। ਜੀ.ਕੇ. ਨੇ ਸੰਭਾਵਨਾ ਜਤਾਈ ਕਿ ਟਾਈਟਲਰ ਦਾ ਇਹ ਖੁਲਾਸਾ ਸਿੱਧੇ ਤੌਰ ਤੇ ਗਾਂਧੀ ਪਰਿਵਾਰ ਨੂੰ ਇਸ਼ਾਰਾ ਦੇਣ ਦੀ ਕੋਸ਼ਿਸ਼ ਲਗਦਾ ਹੈ ਕਿ ਜਾਂ ਤੇ ਮੈਨੂੰ ਬਚਾਓ ਜਾਂ ਫਿਰ ਮੈਂ ਸਾਰੇ ਭੇਦ ਖੋਲ ਦੇਵਾਂਗਾ।

ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ  ਸਿੰਘ ਸਿਰਸਾ ਨੇ ਸਾਂਸਦਾ ਨੂੰ ਰਾਜੀਵ ਗਾਂਧੀ ਤੋਂ ਭਾਰਤ ਰਤਨ ਖ਼ਿਤਾਬ ਵਾਪਸ ਲੈਣ ਦੀ ਮੰਗ ਚੁੱਕਣ ਦੀ ਅਪੀਲ ਕਰਦੇ ਹੋਏ ਟਾਈਟਲਰ ਦੀ ਇਸ ਮਾਮਲੇ ਤੇ 33 ਸਾਲ ਚੁੱਪ ਰਹਿਣ ਨੂੰ ਗੈਰ ਮਾਮੂਲੀ ਘਟਨਾ ਦੱਸਿਆ। ਸਿਰਸਾ ਨੇ ਕਿਹਾ ਕਿ ਟਾਈਟਲਰ ਨੇ ਇਸ ਮਸਲੇ ਤੇ ਕਿਸੇ ਜਾਂਚ ਏਜੰਸੀ, ਪੁਲਿਸ ਜਾਂ ਕਮਿਸ਼ਨ ਨੂੰ ਇਸ ਬਾਬਤ ਕੋਈ ਜਾਣਕਾਰੀ ਅੱਜ ਤਕ ਨਹੀਂ ਦਿੱਤੀ ਸੀ। ਇਸ ਲਈ ਟਾਈਟਲਰ ਦੇ ਖੁਲਾਸੇ ਤੇ ਦਿੱਲੀ ਪੁਲਿਸ ਨੂੰ ਟਾਈਟਲਰ ਨੂੰ ਸੰਮਨ ਭੇਜ ਕੇ ਸਾਰੇ ਰਿਕਾਰਡ ਦੀ ਪੜਤਾਲ ਕਰਨੀ ਚਾਹੀਦੀ ਹੈ। ਪ੍ਰਧਾਨ ਮੰਤਰੀ ਦਫ਼ਤਰ ਤੋਂ ਰਾਜੀਵ ਗਾਂਧੀ ਦੀ ਗੱਡੀ ਦੇ ਦਿੱਲੀ ਘੁੱਮਣ ਸਬੰਧੀ ਤਥਾਂ ਨੂੰ ਇੱਕਤ੍ਰ ਕਰਕੇ ਤੁਰੰਤ ਸਾਜਿਸ਼ ਕਰਤਾ ਦੇ ਤੌਰ ਤੇ ਟਾਈਟਲਰ ਅਤੇ ਰਾਜੀਵ ਗਾਂਧੀ ਖਿਲਾਫ਼ ਮੁਕਦਮਾ ਦਰਜ ਹੋਣਾ ਚਾਹੀਦਾ ਹੈ। ਸਿਰਸਾ ਨੇ ਇਸ ਸਬੰਧੀ ਸੁਪਰੀਮ ਕੋਰਟ ਦੀ ਨਿਗਰਾਨੀ ਕਮੇਟੀ ਕੋਲ ਪਹੁੰਚ ਕਰਨ ਦਾ ਐਲਾਨ ਕਰਦੇ ਹੋਏ ਸੁਪਰੀਮ ਕੋਰਟ ਦੀ ਐਸ.ਆਈ.ਟੀ. ਨੂੰ ਇਸ ਮਾਮਲੇ ਤੇ ਧਿਆਨ ਦੇਣ ਦੀ ਅਪੀਲ ਕੀਤੀ। ਸਿਰਸਾ ਨੇ ਦੋਸ਼ ਲਗਾਇਆ ਕਿ ਰਾਜੀਵ ਗਾਂਧੀ ਨੇ ਦਿੱਲੀ ਦੇ ਸਾਰੇ ਸਾਂਸਦਾ ਨੂੰ ਸਿੱਖਾਂ ਦਾ ਕਤਲੇਆਮ ਕਥਿਤ ਤੌਰ ਤੇ ਕਰਨ ਦਾ ਟੀਚਾ ਦਿੱਤਾ ਸੀ। ਸਭ ਤੋਂ ਵੱਧ ਆਪਣੇ ਇਲਾਕੇ ਚ ਕਤਲੇਆਮ ਕਰਵਾਉਣ ਵਾਲੇ ਆਗੂਆਂ ਨੂੰ ਉੱਚੇ ਅਹੁਦੇ ਦੇ ਕੇ ਕਥਿਤ ਤੌਰ ਤੇ ਬਾਅਦ ਚ ਨਿਵਾਜਿਆ ਗਿਆ ਸੀ। ਸਿਰਸਾ ਨੇ ਕਿਹਾ ਕਿ ਰਾਜੀਵ ਗਾਂਧੀ ਨੇ ਆਪਣੀ ਮਾਤਾ ਦੀ ਲਾਸ਼ ਘਰ ਚ ਰੱਖੇ ਹੋਣ ਦੇ ਬਾਵਜੂਦ ਦਿੱਲੀ ਵਿਖੇ ਚੋਰੀ-ਛਿੱਪੇ ਘੁੰਮ ਕੇ ਸਾਂਸਦਾ ਨੂੰ ਸਿੱਖਾਂ ਦਾ ਕਤਲ ਕਰਨ ਲਈ ਕਥਿਤ ਹੱਲਾਸ਼ੇਰੀ ਦਿੱਤੀ ਸੀ। ਸਿਰਸਾ ਨੇ ਇਸ ਮਸਲੇ ਤੇ ਟਾਈਟਲਰ ਵੱਲੋਂ ਬਹਿਸ ਕਰਨ ਦੀ ਦਿੱਤੀ ਗਈ ਚੁਨੌਤੀ ਨੂੰ ਅਕਾਲੀ ਦਲ ਵੱਲੋਂ ਕਬੂਲ ਕਰਨ ਦਾ ਵੀ ਐਲਾਨ ਕੀਤਾ।