ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

18 January 2020
ਸਾਲ-10,ਅੰਕ:94, 18ਜਨਵਰੀ2020
ਸ. ਮਨਜੀਤ ਸਿੰਘ ਕਲਕੱਤਾ ਨਹੀਂ ਰਹੇ
17/01/2018 00:00:00 01:09 PM

ਸ. ਮਨਜੀਤ ਸਿੰਘ ਕਲਕੱਤਾ ਨਹੀਂ ਰਹੇ

ਪੰਥਕ ਹਲਕਿਆਂ ਵਿਚ ਇਹ ਖਬਰ ਬੜੇ ਦੁੱਖ ਨਾਲ ਸੁਣੀ ਗਈ ਹੈ ਕਿ ਪੰਥ ਦੇ ਵਿਦਵਾਨ ਅਤੇ ਸੂਝਵਾਨ ਨੇਤਾ ਸ.ਮਨਜੀਤ ਸਿੰਘ ਕਲਕੱਤਾ, 17 ਜਨਵਰੀ 2018, ਬੁਧਵਾਰ ਸਵੇਰੇ ਚਲਾਣਾ ਕਰ ਗਏ । ਜਥੇਦਾਰ ਗੁਰਚਰਨ ਸਿੰਘ ਟੌਹੜਾ ਦਾ ਸੱਜਾ ਹੱਥ ਮੰਨੇ ਜਾਂਦੇ ਰਹੇ ਸ. ਮਨਜੀਤ ਸਿੰਘ ਕਲਕੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸਕੱਤਰ ਅਤੇ ਬਾਦਲ ਸਰਕਾਰ ਵਿਚ ਉੱਚ ਸਿੱਖਿਆ ਮੰਤਰੀ ਰਹੇ। ਸਿੱਖ ਸਟੂਡੈਂਟਸ ਫੈਡਰੇਸ਼ਨ ਤੋਂ ਸੇਵਾਦਾਰੀ ਸ਼ੁਰੂ ਕਰਨ ਵਾਲੇ ਕਲਕੱਤਾ ਜੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ। ਮਿਸ਼ਨ ਜਨਚੇਤਨਾ ਦੇ ਕਨਵੀਨਰ ਸ. ਹਰਿਭਜਨ ਸਿੰਘ ਨਾਲ ਉਹਨਾਂ ਦਾ ਵਿਸ਼ੇਸ਼ ਲਗਾਓ ਰਿਹਾ ਹੈ।। ਉਹਨਾਂ ਦੀ ਮੌਤ ਨਾਲ ਅਸੀਂ ਇਕ ਸਰਪ੍ਰਸਤ ਤੋਂ ਵਾਂਝੇ ਗਏ ਹਾਂ। ਵਾਹਿਗੁਰੂ ਉਹਨਾਂ ਨੂੰ ਚਰਨਾਂ ਵਿਚ ਨਿਵਾਸ ਬਖਸ਼ੇ ਅਤੇ ਉਹਨਾਂ ਦੇ ਪਰਿਵਾਰ ਅਤੇ ਸਨੇਹੀਆਂ ਨੂ ਭਾਣਾ ਮੰਨਣ ਦਾ ਬੱਲ ਬਖਸ਼ੇ।