ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

18 January 2020
ਸਾਲ-10,ਅੰਕ:94, 18ਜਨਵਰੀ2020
ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ
17/01/2018 00:00:00 05:00 AM

ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ

ਸ਼ਹਾਦਤ ਦਾ ਦਿਨ ਬਾਲ ਦਿਵਸ ਵਜੋਂ ਮਨਾਇਆ ਜਾਇਗਾ

ਸ਼ਹਾਦਤ ਦਾ ਇਤਿਹਾਸ ਸਕੂਲੀ ਸਿਲੇਬਸ ਵਿਚ ਸ਼ਾਮਲ ਕਰਾਂਗੇ-ਜੀ.ਕੇ.

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਬਾਰੇ ਕਰਵਾਈ ਗਈ ਪਹਿਲੀ ਰਾਸ਼ਟਰੀ ਗੋਸ਼ਠੀ ਦੇਸ਼ ਦੀ ਨੌਜਵਾਨ ਪੀੜੀ ਅਤੇ ਬੱਚਿਆਂ ਨੂੰ  ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਵੱਲ ਪਹਿਲਾ ਕਦਮ ਸਾਬਤ ਹੋਈ ਅਤੇ ਬੁਲਾਰਿਆਂ ਨੇ ਅਜਿਹੇ ਪ੍ਰੋਗਰਾਮ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਤੇ ਕਸਬਿਆਂ ਵਿਚ ਆਯੋਜਿਤ ਕਰਨ ਦਾ ਸੱਦਾ ਦਿੱਤਾ। ਵਿਗਿਆਨ ਭਵਨ ਵਿਖੇ ਹੋਏ ਪ੍ਰੋਗਰਾਮ ਵਿਚ ਹਜ਼ਾਰਾਂ ਲੋਕਾਂ ਨੇ ਸ਼ਮੂਲੀਅਤ ਕੀਤੀ।

ਇਸ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦਿਆਂ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਮਤੀ ਸਮਰਿਤੀ ਇਰਾਨੀ ਨੇ  ਇਸ ਰਾਸ਼ਟਰੀ ਗੋਸ਼ਠੀ ਦੇ ਆਯੋਜਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵਧਾਈ ਦਿੱਤੀ ਅਤੇ ਨੌਜਵਾਨ ਪੀੜੀ ਨੂੰ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਜਾਣੂ ਕਰਵਾਉਣ ਲਈ ਅਜਿਹੇ ਵੱਧ ਤੋਂ ਵੱਧ ਪ੍ਰੋਗਰਾਮਾਂ ਵਿਚ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।  ਉਹਨਾਂ ਕਿਹਾ ਕਿ ਉਹ ਇਕ ਮੰਤਰੀ ਵਜੋਂ ਨਹੀਂ ਬਲਕਿ ਮਾਂ ਵਜੋਂ ਅਜਿਹੇ ਸਿੱਖਿਆ ਪ੍ਰੋਗਰਾਮਾਂ ਵਿਚ ਸ਼ਾਮਲ ਹੋਣਾ ਚਾਹੁਣਗੇ ਅਤੇ ਉਹ ਸਾਹਿਬਜਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਬੇਹੱਦ ਪ੍ਰਭਾਵਤ ਹਨ।

ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਹਰ ਸ਼ਹਿਰ ਤੇ ਕਸਬੇ ਵਿਚ ਆਯੋਜਤ ਹੋਣੇ ਚਾਹੀਦੇ ਹਨ ਤਾਂ ਕਿ ਸਾਡੇ ਬੱਚਿਆਂ ਨੂੰ ਇਹਨਾਂ ਸਾਹਿਬਜ਼ਾਦਿਆਂ ਦੀ ਬਹਾਦਰੀ ਤੇ ਦਲੇਰੀ, ਜਿਸਦੀ ਵਿਸ਼ਵ ਇਤਿਹਾਸ ਵਿਚ ਕੋਈ ਬਰਾਬਰੀ ਨਹੀਂ ਮਿਲਦੀ, ਦੇ ਇਤਿਹਾਸ ਤੋਂ ਜਾਣੂ ਕਰਵਾਇਆ ਜਾ ਸਕੇ । ਉਹਨਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੱਦਾ ਦਿੱਤਾ ਕਿ ਉਹ ਆਪਣੀਆਂ ਵਿਦਿਅਕ ਸੰਸਥਾਵਾਂ ਵਿਚ ਪੜਦੇ ਬੱਚਿਆਂ ਨੂੰ ਵਿਰਾਸਤ-ਏ-ਖਾਲਸਾ ਤੇ ਹੋਰ ਵਿਰਾਸਤੀ ਸਥਾਨਾਂ ਦੇ ਦਰਸ਼ਨ ਕਰਵਾਉਣ ਲੈ ਕੇ ਜਾਣ ਤਾਂ ਕਿ ਉਹ ਸਾਡੀ ਅਮੀਰ ਵਿਰਾਸਤ ਤੇ ਇਤਿਹਾਸ ਤੋਂ ਜਾਣੂ ਹੋ ਸਕਣ। ਉਹਨਾਂ ਇਹ ਵੀ ਦੱਸਿਆ ਕਿ ਬਾਦਲ ਸਰਕਾਰ ਵੱਲੋਂ ਇਹਨਾਂ ਵਿਰਾਸਤੀ ਸਥਾਨਾਂ ਨੂੰ ਵਿਕਸਤ ਕਰਨ ਵਾਸਤੇ 2000 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਖਰਚ ਕੀਤੀ ਗਈ। ਉਹਨਾਂ ਨੇ ਇਹ ਪਹਿਲ ਕਦਮੀ ਕਰਨ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ।

ਪ੍ਰਸਿੱਧ ਪੱਤਰਕਾਰ ਸ੍ਰੀ ਰਜਤ ਸ਼ਰਮਾ ਨੇ ਇਸ ਮੌਕੇ ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ 'ਤ ਇਕ ਅਦੁੱਤੀ ਫਿਲਮ ਬਣਾਉਣ ਦਾ ਐਲਾਨ ਕੀਤਾ ਤੇ ਕਿਹਾ ਕਿ ਇਹ ਵਿਲੱਖਣ ਫਿਲਮ ਦੁਨੀਆਂ ਦੇ ਹਰ ਚੈਨਲ 'ਤੇ ਚਲਵਾਈ ਜਾਵੇਗੀ।

ਮੈਂਬਰ ਪਾਰਲੀਮੈਂਟ ਸ੍ਰੀ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਇਸ ਮੌਕੇ  ਆਉਂਦੇ ਦਸੰਬਰ ਮਹੀਨੇ ਤੋਂ ਬਾਲ ਦਿਵਸ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦਿਨ ਤੋਂ ਮਨਾਉਣ ਦਾ ਐਲਾਨ ਕੀਤਾ। ਉਹਨਾਂ ਕਿਹਾ ਕਿ ਉਹ ਇਹ ਵੇਖ ਕੇ ਖੁਸ਼ ਹਨ ਕਿ ਸਿੱਖ ਭਾਈਚਾਰੇ ਦੇ ਮੈਂਬਰ ਦਿੱਲੀ ਗੁਰਦੁਆਰਾ ਕਮੇਟੀ ਦੀ ਅਗਵਾਈ ਹੇਠ ਦਿਆਲ ਸਿੰਘ ਕਾਲਜ ਵਰਗੀਆਂ ਇਤਿਹਾਸਕ ਸੰਸਥਾਵਾਂ ਨੂੰ ਬਚਾਉਣ ਵਾਸਤੇ ਸਰਗਰਮ ਭੂਮਿਕਾ ਨਿਭਾ ਰਹੇ ਹਨ ਬਲਕਿ ਨਾਲ ਹੀ ਦੇਸ਼  ਦੇ ਬੱਚਿਆਂ ਨੂੰ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ  ਤੋਂ ਜਾਣੂ ਕਰਵਾਉਣ ਲਈ ਮੁਹਿੰਮ ਵੀ ਸ਼ੁਰੂ ਕਰ ਰਹੀ ਹੈ।

ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਵੀ ਸੀ ਡਾ. ਜਸਪਾਲ ਸਿੰਘ ਨੇ ਇਸ ਮੌਕੇ ਦੱਸਿਆ ਕਿ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਪਿੱਛੇ ਇਕ ਵੱਡਾ ਫਲਸਫਾ ਕੰਮ ਕਰ ਰਿਹਾ ਸੀ। ਉਹਨਾਂ ਨੇ ਇਸ ਵਿਸ਼ੇ 'ਤੇ ਵਿਸਥਾਰ ਵਿਚ ਚਾਨਣਾ ਪਾਉਂਦਿਆਂ ਵੱਖ ਵੱਖ ਇਤਿਹਾਸਕਾਰਾਂ ਵੱਲੋਂ ਇਸ ਸਾਕੇ ਦੇ ਕੀਤੇ ਵਰਣਨ  ਬਾਰੇ ਜਾਣਕਾਰੀ ਵੀ ਦਿੱਤੀ।

ਇਸ ਮੌਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ. ਕੇ. ਨੇ ਦੱਸਿਆ ਕਿ ਦਿੱਲੀ ਗੁਰਦੁਆਰਾ ਕਮੇਟੀ ਨੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਹਰ ਸਿੱਖਿਆ ਬੋਰਡ ਦੇ ਸਿਲੇਬਸ ਵਿਚ ਸ਼ਾਮਲ ਕਰਵਾਉਣ ਦਾ ਬੀੜਾ ਚੁੱਕਿਆ ਹੈ। ਉਹਨਾਂ ਦੱਸਿਆ ਕਿ ਐਨ ਸੀ ਈ ਆਰ ਟੀ ਵੱਲੋਂ ਪਹਿਲਾਂ ਹੀ ਇਸ ਤਜਵੀਜ਼ ਨੂੰ ਪ੍ਰਵਾਨਗੀ ਦਿੱਤੀ ਜਾ ਚੁੱਕੀ ਹੈ ਤੇ ਹੁਣ ਇਹ ਮਾਮਲਾ ਵੱਖ ਵੱਖ ਰਾਜਾਂ ਦੇ ਸਿੱਖਿਆ ਬੋਰਡਾਂ ਕੋਲ ਚੁੱਕਿਆ ਜਾ ਰਿਹਾ ਹੈ। ਉਹਨਾਂ ਅਫਸੋਸ ਜ਼ਾਹਰ ਕੀਤਾ ਕਿ ਆਪਣੀਆਂ ਜਾਨਾਂ ਮਨੁੱਖਤਾ ਤੇ ਦੇਸ਼ ਵਾਸਤੇ ਕੁਰਬਾਨ ਕਰਨ ਦੇ ਬਾਵਜੂਦ ਸਿਲੇਬਸ ਵਿਚ ਚਾਰ ਸਾਹਿਬਜ਼ਾਦਿਆਂ ਬਾਰੇ ਸਿਲੇਬਸ ਵਿਚ ਕੋਈ ਪਾਠ ਸ਼ਾਮਲ ਨਹੀਂ ਕੀਤਾ ਗਿਆ ਪਰ ਨਾਲ ਹੀ ਉਹਨਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਹੁਣ ਦਿੱਲੀ ਗੁਰਦੁਆਰਾ ਕਮੇਟੀ ਦੀ ਪਹਿਲਕਦਮੀ 'ਤੇ ਹਾਲਾਤ ਬਦਲ ਜਾਣਗੇ। ਉਹਨਾਂ ਦੱਸਿਆ ਕਿ ਅੱਜ ਦਾ ਇਹ ਪ੍ਰੋਗਰਾਮ ਇਸ ਕੜੀ ਦਾ ਪਹਿਲਾ ਪ੍ਰੋਗਰਾਮ ਹੈ ਤੇ ਇਸ ਮਾਮਲੇ 'ਤੇ ਪੂਰੀ ਵਿਸਥਾਰਿਤ ਮੁਹਿੰਮ ਸੁਰੂ ਕੀਤੀ ਜਾਵੇਗੀ।

ਸ. ਮਨਜਿੰਦਰ ਸਿੰਘ ਸਿਰਸਾ ਜਨਰਲ ਸਕੱਤਰ ਦਿੱਲੀ ਗੁਰਦੁਆਰਾ ਕਮੇਟੀ ਨੇ ਇਸ ਮੌਕੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਤੇ ਚਾਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੇ ਇਸਦੀ ਦੇਸ਼ ਵਾਸਤੇ ਮਹੱਤਤਾ ਦਾ ਵਰਣਨ ਵੱਖ ਵੱਖ ਮੁਸਲਿਮ ਤੇ ਹਿੰਦੂ ਇਤਿਹਾਸਕਾਰਾਂ ਨੇ ਕਿਵੇਂ ਕੀਤਾ  ਹੈ।

ਪ੍ਰੋਗਰਾਮ ਵਿਚ ਹੋਰਨਾਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਵਿਜੇ ਕੁਮਾਰ ਮਲਹੋਤਰਾ, ਸ. ਤਰਲੋਚਨ ਸਿੰਘ ਅਤੇ ਹੋਰਨਾਂ ਨੇ ਵੀ ਵਿਚਾਰ ਪ੍ਰਗਟ ਕੀਤੇ।ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਸਚਮੁਚ ਲਾਸਾਨੀ ਹਨ। ਵੱਡੇ ਸਾਹਿਬਜਾਦੇ ਬਾਬਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਦਲੇਰੀ ਅਤੇ ਬਹਾਦਰੀ ਦੇ ਪ੍ਰਤੀਕ ਹਨ।  ਉਹਨਾਂ ਹਮਲਾਵਰ ਦੇ ਟਿੱਡੀ ਦਲ ਦਾ ਮੁਕਾਬਲਾ ਕੀਤਾ ਅਤੇ ਸ਼ਹੀਦੀਆਂ ਪਰਾਪਤ ਕੀਤੀਆਂ। ਛੋਟੇ ਸਾਹਿਬਜਾਦੇ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਨੇ ਜਾਲਮ ਹੁਕਮਰਾਨਾਂ ਦੇ ਜੁਲਮ ਨੂੰ ਚੈਲਿੰਜ ਕੀਤਾ ਕਿ ਜੋ ਹੁੰਦਾ ਹੈ, ਕਰ ਲਓ, ਦਬਾਅ ਅਤੇ ਲਾਲਚ ਵਿਚ ਆ ਕੇ ਅਸੀਂ ਬੇਦੀਨ ਤਾਂ ਨਹੀਂ ਹੀ ਹੋਵਾਂਗੇ। ਕੰਧਾਂ ਵਿਚ ਚਿੰਨ ਲਓ ਜਾਂ ਜਲਾਦਾਂ ਕੋਲੋਂ ਕਟਵਾ ਦਿਓ, ਆਪਣਾ,ਪਰਿਵਾ ਦਾ, ਕੌਮ ਦਾ ਸਿਰ ਉੱਚਾ ਹੀ ਰਖਾਂਗੇ। ਅਜਿਹੇ ਬੱਚੇ ਇਤਿਹਾਸ ਬਦਲ ਸਕਦੇ ਹਨ ਤਾਂ ਮਾਨਵਤਾ ਲਈ ਆਦਰਸ਼ ਦਾ ਸਰੋਤ ਵੀ ਹੋ ਸਕਦੇ ਹਨ। ਉਹਨਾਂ ਦੀਆਂ ਸ਼ਹੀਦੀਆਂ ਦਾ ਇਤਿਹਾਸ ਸਕੂਲਾਂ, ਕਾਲਿਜਾਂ ਵਿਚ ਪੜਾਇਆ ਵੀ ਜਾਣਾ ਚਾਹੀਦਾ ਹੈ, ਘਰਾਂ, ਗੁਰਦੁਆਰਿਆਂ, ਮਹਿਫਲਾਂ ਵਿਚ ਇਹਨਾਂ ਦੀਆਂ ਕਹਾਣੀਆਂ ਸੁਣੀਆਂ, ਸੁਣਾਈਆਂ ਜਾਣੀਆਂ ਚਾਹੀਦੀਆਂ ਹਨ। ਉਹਨਾਂ ਦੀ ਸ਼ਹੀਦੀ ਨੂੰ ਤਰੋ ਤਾਜਾ ਰਖਣ ਲਈ ਸ਼ਹੀਦੀ ਦਿਨ ਨੂੰ ਬਾਲ ਦਿਵਸ ਵਜੋਂ ਮਨਾਇਆ ਵੀ ਜਾ ਸਕਦਾ ਹੈ। ਛੋਟੀਆਂ ਜਿੰਦਾਂ ਵਲੋਂ ਕੀਤੇ ਵੱਡੇ ਕੰਮ ਯਾਦ ਤਾਂ ਰਹਿਣੇ ਹੀ ਚਾਹੀਦੇ ਹਨ।

ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਨੂੰ 312 ਵਰੇ ਬੀਤ ਗਏ ਹਨ। ਹੁਣ ਜਾ ਕੇ ਉਹਨਾਂ ਦੀਆਂ ਸਹੀਦੀਆਂ ਨੂੰ ਕੌਮੀ ਮਾਨਤਾ ਮਿਲੀ ਹੈ। ਇਸ ਲਈ ਅਕਾਲੀ ਦਲ ਦੀ ਲੀਡਰਸ਼ਿਪ ਨੇ ਵੱਡੇ ਯਤਨ ਕੀਤੇ ਹਨ। ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਲੋਕ ਸਭਾ ਵਿਚ ਸ਼ਹੀਦੀਆਂ ਲਈ ਪ੍ਰਸੰਸਾ ਮਤਾ ਲਿਆ ਕੇ ਯਾਦਗਾਰੀ ਕੰਮ ਕੀਤਾ ਹੈ ਪਰ ਇਸ ਦੇ ਸਿਹਰਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸ ਦੇ ਪ੍ਰਧਾਨ ਸ. ਮਨਜੀਤ ਸਿੰਘ ਜੀ.ਕੇ ਦੇ ਸਿਰ ਬੱਝਦਾ ਹੈ। ਉਹਨਾਂ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਦੇ ਪਦ-ਚਿੰਨਾਂ ਉਤੇ ਚਲਦਿਆਂ ਕੌਮੀ ਹੀਰਿਆਂ ਨੂੰ ਉਜਾਗਰ ਕਰਕੇ ਕੌਮੀ ਸਨਮਾਨ ਦਿਤਾ ਹੈ। ਜਥੇਦਾਰ ਸੰਤੋਖ ਸਿੰਘ ਤੋਂ ਪਹਿਲਾਂ ਬਾਬਾ ਬੰਦਾ ਸਿੰਘ ਸਿੱਖ ਕੌਮ ਦਾ ਅਣਗੌਲਿਆ ਜਰਨੈਲ ਸੀ ਪਰ ਅੱਜ ਉਹ ਕੌਮੀ ਹੀਰੋ ਹੈ। ਸ.ਮਨਜੀਤ ਸਿੰਘ ਵਲੋਂ ਸ਼ੁਰੂ ਕੀਤੀ ਦਿੱਲੀ ਫਤਹਿ ਤੋਂ ਪਹਿਲਾਂ ਕੋਈ ਨਹੀਂ ਜਾਣਦਾ ਸੀ ਕਿ ਕਦੀ ਸਿੱਖ ਜਰਨੈਲਾਂ ਦਿੱਲੀ ਫਤਹਿ ਕਰਕੇ ਲਾਲ ਕਿਲੇ ਉਤੇ ਖਾਲਸਾਈ ਨਿਸ਼ਾਨ ਸਾਹਿਬ ਝੁਲਾਇਆ ਸੀ। ਅੱਜ ਦਿੱਲੀ ਨੂੰ ਸਿੱਖਾਂ ਦੀ ਦਿੱਲੀ ਕਰਕੇ ਜਾਣਿਆਂ ਜਾਣ ਲਗ ਪਿਆ ਹੈ। ਇਸੇ ਤਰਾਂ ਸ.ਮਨਜੀਤ ਸਿੰਘ ਤੋਂ ਪਹਿਲਾਂ ਦਿੱਲੀ ਵਿਚ ਸਾਕਾ ਨੀਲਾ ਤਾਰਾ ਅਤੇ ਨਵੰਬਰ,1984 ਦੇ ਸਿੱਖ ਕਤਲੇਆਮ ਦੀ ਗੱਲ ਕਰਨੋਂ ਵੀ ਲੋਕ ਡਰਦੇ ਸਨ ਪਰ ਅੱਜ ਇਸ ਕਤਲੇਆਮ ਦੀ ਯਾਦਗਰ ਪਾਰਲੀਮੈਂਟ ਹਾਊਸ ਦੇ ਸਾਹਮਣੇ ਤਿਆਰ ਖੜੀ ਹੈ। ਜੇ ਹਾਲਾਤ ਸਾਜ਼ਗਾਰ ਰਹੇ ਤਾਂ ਮਨਜੀਤ ਸਿੰਘ ਜੀ.ਕੇ. ਦੀ ਅਗਵਾਈ ਹੇਠ ਕਾਫਲਾ ਮਾਰਕੇ ਮਾਰਦਾ ਸੌਮੀ ਸੇਵਾ ਦੀ ਅਟੁੱਟ ਛਾਪ ਛੱਡੇਗਾ, ਇਹ ਸਾਡਾ ਵਿਸ਼ਵਾਸ ਹੈ।

ਸ. ਮਨਜੀਤ ਸਿੰਘ ਦੀ ਵਡਿਆਈ ਵਿਚ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਵਡਿਆਈ ਹੈ। ਉਹਨਾਂ ਨੇ ਨਾ ਕੇਵਲ ਇਸ ਦੇ ਗੁਣਾਂ ਨੂੰ ਪਛਾਣ ਕੇ ਅਗਵਾਈ ਲਈ ਅੱਗੇ ਲਿਆਂਦਾ ਹੈ ਬਲਕਿ ਆਪਣਾ ਪੂਰਾ ਸਹਿਯੋਗ ਅਤੇ ਅਗਵਾਈ ਵੀ ਦਿਤੀ ਹੈ।

ਪਰ ਇਸ ਸਭ ਕਾਸੇ ਦੇ ਬਾਵਜੂਦ ਸਿੱਖ ਇਤਿਹਾਸ ਨੂੰ ਗੁਰਮਤਿ ਅਨੁਸਾਰੀ ਬਨਾਉਣ ਲਈ ਵਿਉਹਾਰਕ ਯਤਨਾਂ ਦੀ ਘਾਟ ਖਟਕਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਛੋਟੀ ਨਹੀਂ। ਉਹਨਾਂ ਧਾਰਮਿਕ ਆਜਾਦੀ ਦੇ ਸੰਕਲਪ ਲਈ ਕੁਰਬਾਨੀ ਦਿਤੀ-ਉਸ ਤਿਲਕ ਜੰਝੂ ਲਈ, ਜੋ ਉਹ ਆਪ ਨਹੀਂ ਪਹਿਨਦੇ ਸਨ, ਆਪਣੀ ਜਾਨ ਦਿਤੀ, ਆਪਣੇ ਸਿੱਖਾਂ ਨੂੰ ਪਾਣੀ ਵਿਚ ਉਬਲਵਾਇਆ, ਆਰੇ ਨਾਲ ਚਿਰਵਾਇਆ, ਰੂੰ ਵਿਚ ਲਪੇਟ ਕੇ ਅੱਗ ਵਿਚ ਸੜਵਾਇਆ। ਅਸੀਏ ਉਹਨਾਂ ਨੂੰ ਹਿੰਦ ਦੀ ਚਾਦਰ ਕਹਿ ਕੇ ਸਤਿਕਾਰਦੇ ਹਾਂ ਪਰ ਕਿਤਾਬਾਂ ਵਿਚ ਉਹਨਾਂ ਨੂੰ ਡਾਕੂ ਦਿਖਾਇਆ ਜਾਂਦਾ ਰਿਹਾ ਹੈ। ਅਸੀਂ ਉਹਨਾਂ ਦੀ ਗਰਿਫਤਾਰੀ ਸਬੰਧੀ ਵੀ ਪੱਕ ਨਹੀਂ ਹਾਂ ਕਿ ਉਹ ਕਿਥੋਂ ਹੋਈ। ਇਹੀ ਝੋਲਾਂ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਅਤੇ ਗੁਰੂ ਹਰਿਗੋਬਿੰਦ ਸਾਹਿਬ ਦੇ ਯੁੱਧਾਂ, ਏਥੋਂ ਤਕ ਕਿ ਅਕਾਲ ਤਖਤ ਸਾਹਿਬ ਦੀ ਸੰਰਚਨਾ ਸਬੰਧੀ ਹਨ। ਸਾਹਿਬਜਾਦਿਆਂ ਦੀਆਂ ਸ਼ਹੀਦੀਆਂ ਵਿਚ ਵੀ ਖੱਪੇ ਹਨ। ਉਹਨਾਂ ਦੀ ਅਦੁੱਤੀ ਕੁਰਬਾਨੀ ਨੂੰ ਉਜਾਗਰ ਕਰਨ ਤੋਂ ਪਹਿਲਾਂ ਉਹਨਾਂ ਨੂੰ ਪੂਰਨਾ ਜ਼ਰੂਰੀ ਹੈ।