ਲ਼ਬੁ ਪਾਪੁ ਦੁਇ ਰਾਜਾ ਮਹਤਾ ਕੂੜ ਹੋਆ ਸਿਕਦਾਰੁ॥
ਕਾਮੁ ਨੇਬੁ ਸਦਿ ਪੁਛੀਐ ਬਹਿ ਬਹਿ ਕਰੁ ਬੀਚਾਰੁ॥
ਅੰਧੀ ਰਯਤਿ ਗਿਆਨ ਵਿਹੂਣੀ ਭਾਹਿ ਭਰੇ ਮੁਰਦਾਰੁ॥
(
ਗੁ.ਗ੍ੰ.ਸਾ., ਅੰਕ : 468-69)

18 January 2020
ਸਾਲ-10,ਅੰਕ:94, 18ਜਨਵਰੀ2020
ਮੁਕਤਸਰ ਸਾਹਿਬ ਵਿਖੇ ਅਕਾਲੀ ਕਾਨਫਰੰਸ ਸਤਿਕਾਰ ਕਮੇਟੀ ਦਾ ਵਿਰੋਧ ਦੂਜੇ ਦਿਨ ਜਾਰੀ ਰਿਹਾ
15/01/2018 00:00:00 08:59 AM

ਮੁਕਤਸਰ ਸਾਹਿਬ ਵਿਖੇ ਅਕਾਲੀ ਕਾਨਫਰੰਸ

ਸਤਿਕਾਰ ਕਮੇਟੀ ਦਾ ਵਿਰੋਧ ਦੂਜੇ ਦਿਨ ਜਾਰੀ ਰਿਹਾ

ਬਾਦਲ ਵਲੋਂ ਅਕਾਲੀ ਅਤੇ ਕਾਗਰਸੀ ਸਰਕਾਰਾਂ ਦੀ ਤੁਲਣਾ

ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋੜ ਮੇਲਾ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਰਧਾ ਅਤੇ ਪਰੰਪਰਾਗਤ ਉਤਸ਼ਾਹ ਨਾਲ ਮਨਾਇਆ ਗਿਆ। ਗੁਰਦੁਆਰਾ ਟੁੱਟੀ ਗੰਢੀ ਸਾਹਿਬ ਵਿਖੇ ਸੰਗਤਾਂ ਨੇ ਠੰਡ ਦੇ ਬਾਵਜੂਦ ਵੱਡੀ ਗਿਣਤੀ ਵਿਚ ਇਸ਼ਨਾਨ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਚ ਕੀਰਤਨ ਦਰਬਾਰ ਵਿਚ ਹਾਜ਼ਰੀਆਂ ਭਰ ਕੇ ਗੁਰੂ ਲਈ ਜਾਨਾਂ ਵਾਰ ਦੇਣ ਵਾਲੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿਤੀ।

ਮੇਲਾ ਮਾਘੀ ਚ ਸ਼ਾਮਲ ਹੋਣ ਲਈ ਨਿਹੰਗ ਸਿੰਘ ਰਵਾਇਤੀ ਸ਼ਾਨੋ-ਸ਼ੌਕਤ ਨਾਲ ਘੋੜਿਆਂ ਅਤੇ ਨਗਾਰਿਆਂ ਸਮੇਤ ਕਾਫ਼ਲਿਆਂ ਦੇ ਰੂਪ ਚ ਪੁੱਜੇ ਅਤੇ ਹੋਲਾ ਮਹੱਲਾ ਮਨਾਇਆ। ਪੁਰਾਤਨ ਸਮਿਆਂ ਖਿਦਰਾਣੇ ਦੀ ਢਾਬਵੱਜੋਂ ਜਾਣੀ ਜਾਂਦੀ ਇਸ ਧਰਤੀ ਤੇ ਮੁਗ਼ਲਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਚਾਲੀ ਮੁਕਤਿਆਂ ਦੀ ਸ਼ਹੀਦੀ ਨੂੰ ਸਿਜਦਾ ਕਰਨ ਲਈ ਹਰ ਸਾਲ ਵੱਡੀ ਗਿਣਤੀ ਨਿਹੰਗ ਮੁਕਤਸਰ ਪੁੱਜਦੇ ਹਨ।

ਇਸ ਵਾਰ  ਬਾਦਲ ਅਤੇ ਮਾਨ ਦੇ ਅਕਾਲੀ ਦਲਾਂ ਤੋਂ ਬਿਨਾਂ ਕਿਸੇ ਹੋਰ ਰਾਜਸੀ ਪਾਰਟੀ ਨੇ ਮਾਘੀ ਮੇਲੇ ਉਤੇ ਕਾਨਫਰੰਸ ਨਹੀਂ ਕੀਤੀ। ਇਸ ਲਈ ਉਹਨਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਧਾਰਮਿਕ ਮੇਲਿਆਂ ਉਤੇ ਰਾਜਸੀ ਕਾਨਫਰੰਸਾਂ ਨਾ ਕਰਨ ਦੀ ਅਪੀਲ ਨੂੰ ਆਧਾਰ ਬਣਾਇਆ ਹੈ। ਮਾਨ ਅਕਾਲੀ ਦਲ ਦੀ ਕਾਨਫਰੰਸ ਹਾਜ਼ਰੀ ਪੱਖੋਂ ਕਮਜੋਰ ਸੀ ਜਦ ਕਿ ਬਾਦਲ ਅਕਾਲੀ ਦਲ  ਦੀ ਕਾਨਫਰੰਸ ਹਾਜ਼ਰੀ ਪੱਖੋ ਲਬਾ ਲਬ ਸੀ ਪਰ ਸ. ਰ੍ਰਕਾਸ਼ ਸਿੰਘ ਬਾਦਲ ਅਤੇ ਬੀਬਾ ਹਰਸਿਮਰਤ ਕੌਰ ਦੀ ਗੈਰਹਾਜ਼ਰੀ ਖਟਕਦੀ ਸੀ।

ਸ਼ਰੋਮਣੀ ਅਕਾਲੀ ਦਲ (ਬਾਦਲ) ਦੇ ਮੁੱਖੀ ਸ. ਸੁਖਬੀਰ ਸਿੰਘ ਬਾਦਲ ਦਾ ਵਧੇਰੇ ਸਮਾਂ ਅਕਾਲੀ ਅਤੇ ਕਾਂਗਰਸ ਸਰਕਾਰਾਂ ਦੀ ਤੁਲਣਾ ਕਰਦਿਆਂ ਬੀਤਿਆ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਦਾ ਭਰੋਸਾ ਗੁਆ ਚੁੱਕੀ ਹੈ, ਸਾਰੇ ਵਾਅਦੇ ਝੇ ਸਿੱਧ ਹੋਏ ਹਨ। 2019 ਦੀਆ ਚੋਣਾਂ ਵਿਚ ਅਕਾਲੀ-ਭਾਜਪਾ ਗਠਜੋੜ 13 ਦੀਆਂ 13 ਲੋਕ ਸਭਾ ਸੀਟਾਂ ਉਤੇ ਫਤਹਿ ਪਰਾਪਤ ਕਰੇਗਾ। ਮਜੀਠਾ ਤੋਂ ਵਿਧਾਇਕ ਸ. ਬਿਕ੍ਰਮ ਸਿੰਘ ਮਜੀਠਾ ਨੇ ਕਿਹਾ ਕਿ ਕੈਪਟਨ ਸਰਕਾਰ ਵਲੋਂ ਗਠਿਤ ਸਾਰੇ ਕਮਿਸ਼ਨ-ਜਸਟਿਸ ਮਹਿਤਾਬ ਸਿੰਘ, ਜਸਟਿਸ ਰਣਜੀਤ ਸਿੰਘ, ਜਸਟਿਸ ਟੀ. ਹੱਕ ਅਤੇ ਜਸਟਿਸ ਨਾਰੰਗ ਖਾਨਾ ਪੂਰਤੀ ਲਈ ਬਣਾਏ ਗਏ ਹਨ ਅਤੇ ਉਹ ਕੈਪਟਨ ਦੀ ਭਾਸ਼ਾ ਵਿਚ ਹੀ ਰਿਪੋਰਟਾਂ ਲਿਖਣਗੇ।

ਮਾਨ ਅਕਾਲੀ ਦਲ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਕੇਂਦਰੀ ਸਰਕਾਰ ਉਤੇ ਦੋਸ਼ ਲਾਇਆ ਕਿ ਉਸ ਨੇ ਘੱਟ ਗਿਣਤੀਆਂ ਉਤੇ ਜੁਲਮ ਕਰਨ ਦੀ ਹੱਦ ਕਰ ਦਿਤੀ ਹੈ।

ਹਾਲਾਂਕਿ ਕਾਗਰਸ ਨੇ ਰਾਜਸੀ ਕਾਨਫਰੰਸ ਕਰਨੋਂ ਗੁਰੇਜ਼ ਕੀਤਾ ਪਰ ਉਤ ਕੇ ਖਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਗੁਰਦੁਈਰਾ ਸਾਹਿਬ ਵਿਖੇ ਹਾਜ਼ਰੀ ਭਰੀ ਅਤੇ ਪਰੈੱਸ ਕਾਨਫਰੰਸ ਵਿਚ ਆਪਣੀ ਸਰਕਾਰ ਦੀਆਂ ਪਰਾਪਤੀਆਂ ਗਿਣਾਉਂਦਿਆਂ ਕਿਹਾ ਕਿ ਉਹ ਇਸ ਸਰਕਾਰ ਦੇ ਕਾਜਕਾਲ ਦੇ ਖਾਤਮੇਂ ਤੋਂ ਪਹਿਲਾਂ ਵਾਧੇ ਦਾ ਬਜਟ ਪੇਸ਼ ਕਰਨਗੇ।

ਅਕਾਲੀ ਕਾਨਫਰੰਸਾਂ ਦਾ ਵਿਰੋਧ ਕਰਦਿਆਂ ਸਤਿਕਾਰ ਕਮੇਟੀ ਨੇ ਦੋਵੇਂ ਦਿਨ ਮੁਕਤਸਰ-ਫਿਰੋਜ਼ਪੁਰ ਰੋਡ ਉਤੇ ਧਰਨਾ ਦਿਤਾ। ਉਹਨਾਂ ਰੋਸ ਮਾਰਚ ਕੱਢਣਨ ਦਾ ਯਤਨ ਵੀ ਕੀਤਾ ਜਿਸ ਦੀ ਆਗਿਆ ਸਰਕਾਰ ਨੇ ਨਹੀਂ ਦਿਤੀ। ਕਮੇਟੀ ਆਗੂ ਭਾਈ ਬਲਵੀਰ ਸਿੰਘ, ਤਰਲੋਚਨ ਸਿੰਘ, ਮਨਜੀਤ ਸਿੰਘ ਝਬਾਲ, ਹਰਜਿੰਦਰ ਸਿੰਘ ਬਾਜੇਕੇ, ਰਣਜੀਤ ਸਿੰਘ ਉਧੋਕੇ, ਦਿਲਬਾ ਸਿੰਘ, ਲਖਵੀਰ ਸਿੰਘ ਮਾਹਲਮ, ਗੁਰਭੇਜ ਸਿੰਘ, ਮਨਿੰਦਰ ਸਿੰਘ ਮੁਕਤਸਰ ਤੇ ਸੁਖਜੀਤ ਸਿੰਘ ਖੋਸੇ ਹੋਰਾਂ ਨੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲ ਮੌਕੇ ਸਿਆਸੀ ਕਾਨਫਰੰਸਾਂ ਨਾ ਹੋਣ ਮਗਰੋਂ ਉਨ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਮੌਕੇ ਵੀ ਸਿਆਸੀ ਕਾਨਫਰੰਸਾਂ ਨਾ ਕਰਨ ਦੀ ਮੰਗ ਕੀਤੀ ਸੀ। ਇਸ ਸਬੰਧੀ ਉਹ ਪਹਿਲਾਂ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਦੇ ਕੇ ਗਏ ਸਨ। ਇਸ ਦੇ ਬਾਵਜੂਦ ਪ੍ਰਸ਼ਾਸਨ ਨੇ ਅਕਾਲੀ ਦਲ ਬਾਦਲ ਤੇ ਮਾਨ ਨੂੰ ਕਾਨਫਰੰਸਾਂ ਕਰਨ ਦੀ ਮਨਜ਼ੂਰੀ ਦੇ ਦਿੱਤੀ। ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਜਾਗਰੂਕ ਕਰਨ ਲਈ ਸ਼ਹਿਰ ਵਿੱਚ ਸ਼ਾਂਤਮਈ ਮਾਰਚ ਕੱਢਣਾ ਚਾਹੁੰਦੇ ਸੀ, ਪਰ ਪੁਲੀਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਪੁਲੀਸ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਚਾਲੀ ਮੁਕਤਿਆਂ ਨੂੰ   ਨਤਮਸਤਕ ਹੋਣ ਵਾਸਤੇ ਲਈ ਵੀ ਨਹੀਂ ਜਾਣ ਦੇ ਰਹੀ।

ਇਸ ਦੌਰਾਨ ਐਸਪੀ (ਡੀ) ਬਲਜੀਤ ਸਿੰਘ ਸਿੱਧੂ ਅਤੇ ਉਪ ਮੰਡਲ ਮੈਜਿਸਟਰੇਟ ਰਾਜਪਾਲ ਸਿੰਘ ਨੇ ਦੱਸਿਆ ਕਿ ਅਮਨ ਕਾਨੂੰਨ ਦੀ ਸਥਿਤੀ ਬਣਾਈ ਰੱਖਣ ਲਈ ਉਨ੍ਹਾਂ ਸਤਿਕਾਰ ਕਮੇਟੀ ਦੇ ਮੈਂਬਰਾਂ ਨੂੰ ਇਸ ਤਰ੍ਹਾਂ ਦੇ ਮਾਰਚ ਕਰਨ ਤੋਂ ਰੋਕਿਆ ਹੈ।

ਅਕਾਲੀਆਂ ਵਲੋਂ ਸ਼ਹੀਦੀ ਜੋੜ ਮੇਲੇ ਸਮੇਂ ਕਾਨਫਰੰਸਾਂ ਕਰਨ ਦਾ ਉੱਦਮ ਸਿਧਾਂਤਕ ਅਤੇ ਗੁਰਮਤਿ ਅਨੁਸਾਰੀ ਹੈ, ਇਸ ਲਈ ਸੁਆਗਤ  ਯੋਗ ਹੈ। ਮਨੁੱਖੀ ਜੀਵਨ ਇਕਾਈ ਹੈ ਅਤੇ ਉਸ ਉਤੇ ਸਮਾਜਿਕ, ਆਰਥਿਕ, ਰਾਜਨੀਤਕ, ਧਾਰਮਿਕ ਮਾਮਲੇ ਪ੍ਰਭਾਵੀ ਹੁੰਦੇ ਹਨ, ਇਕ ਦੂਜੇ ਨਾਲ ਜੁੜੇ ਵੀ ਹੁੰਦੇ ਹਨ, ਇਕ ਦੂਸਰੇ ਉਤੇ ਅਸਰ ਵੀ ਪਾਉਂਦੇ ਹਨ ਜਿਸ ਕਰਕੇ ਉਹਨਾਂ ਨੂੰ ਇਕ ਦੂਸਰੇ ਤੋਂ ਵੱਖ ਕਰ ਕੇ ਨਹੀਂ ਵਿਚਾਰਿਆ ਜਾ ਸਕਦਾ ਅਤੇ ਜੋੜ ਮੇਲੇ ਹੁੰਦੇ ਹੀ ਇਕ ਦੂਜੇ ਨਾਲ ਸਾਂਝ ਪਾਉਣ, ਦੁੱਖ ਸੁੱਖ ਫੋਲਣ, ਵਿਚਾਰ ਵਟਾਂਦਰਾ ਕਰਨ ਲਈ ਹਨ।  

ਮਨੁੱਖ ਪੈਦਾ ਤਾਂ ਆਜਾਦ ਹੁੰਦਾ ਹੈ ਪਰ ਉਸ ਨੂੰ ਆਪਣੇ ਵਰਗਾ, ਸਮਾਜਿਕ ਬਨਾਉਣ ਲਈ ਮਾਂ-ਬਾਪ ਪੂਰੀ ਵਾਹ ਲਾਉਂਦੇ ਹਨ-ਲਾਡ ਲਡਾ ਕੇ ਆਪਣੀ ਭਾਸ਼ਾ ਸਿਖਾਉਂਦੇ ਹਨ, ਸੰਸਕਾਰ ਦਿੰਦੇ ਹਨ। ਸਿੱਖਿਆ ਦੇਣ ਲਈ ਵਿਦਿਅਕ ਸੰਸਥਾਵਾਂ ਦੀ ਸ਼ਰਨ ਲੈਂਦੇ ਹਨ, ਚੰਗੀ ਕਮਾਈ ਲਈ ਨੌਕਰੀ, ਕਾਰੋਬਾਰ ਲਈ ਯਤਨ ਕਰਦੇ ਹਨ। ਇਸ ਸਭ ਕਾਸੇ ਵਿਚ ਸਰਕਾਰ, ਸਮਾਜਿਕ ਸੰਸਥਾਵਾਂ ਉਸ ਉਤੇ ਪ੍ਰਭਾਵ ਪਾਉਂਦੀਆਂ ਹਨ, ਸਹਾਇਤਾ ਕਰਦੀਆਂ ਹਨ। ਜਨਮ ਤੋਂ ਕੋਈ ਵੀ ਮਨੁੱਖ ਚੰਗਾ, ਮਾੜਾ ਨਹੀ ਹੁੰਦਾ। ਉਸ ਨੂੰ ਅਜਿਹਾ ਬਨਾਉਣ ਵਿਚ ਪਰਿਵਾਰ, ਉਸ ਦੀ ਸਮਾਜਿਕ-ਆਰਥਿਕ ਸਥਿਤੀ, ਸਿੱਖਿਆ, ਸਮਾਜਿਕ ਮਾਨਤਾਵਾਂ, ਰਾਜ-ਪ੍ਰਬੰਧ ਹੀ ਜਿਮੇਵਾਰ ਹੁੰਦੇ ਹਨ। ਉਹ ਚਾਹੇ, ਨਾ-ਚਾਹੇ, ਇਹਨਾਂ ਤੋਂ ਨਿਰਲੇਪ ਨਹੀਂ ਰਹਿ ਸਕਦਾ। ਚੰਗਾ ਰਾਜ-ਪ੍ਰਬੰਧ ਉਸ ਨੂੰ ਸਾਫ ਸੁਥਰਾ, ਸਿਹਤਮੰਦ ਰਹਿਣ ਵਿਚ ਸਹਾਇਤਾ ਕਰ ਸਕਦਾ ਹੈ। ਪੰਜਾਬ ਦੀਆਂ ਗਲੀਆਂ ਦੇ ਗੰਦ ਵਿਚ ਕੋਈ ਵਧੀਆ ਤੋਂ ਵਧੀਆ ਘਰ ਵਿਚ ਰਹਿ ਕੇ ਵੀ ਤੰਦਰੁਸਤ ਨਹੀਂ ਰਹਿ ਸਕਦਾ। ਕਾਨੂੰਨ ਦਾ ਰਾਜ ਹੋਵੇ ਤਾਂ ਨਾਗਰਿਕ ਅਮਨ ਪਸੰਦ ਹੁੰਦੇ ਹਨ ਪਰ ਚਿਸ ਸਮਾਜ ਵਿਚ ਸਦੀਂ ਵੀਹਵੀਂ ਸੌ ਗਿਣਿਆ ਜਾਵੇ, ਉਥੇ ਲੋਕ ਮਾਰ-ਧਾੜ ਕਰਨ ਵਾਲੇ ਹੀ ਹੋਣਗੇ। ਸਿਫਾਰਸ਼ਾਂ, ਰਿਸ਼ਵਤ, ਵਾਕਫੀ ਨਾਲ ਕੰਮ ਹੁੰਦੇ ਹੋਣ ਤਾਂ ਮਿਹਨਤੀ ਲੋਕ ਘੱਟ ਮਿਲਣਗੇ। ਜਿਸ ਸਮਾਜ ਵਿਚ ਮਿਹਨਤੀ ਲੋਕਾਂ ਦੀ ਘਾਟ ਹੋਇਗੀ, ਉਥੇ ਉਤਪਾਦਨ ਘੱਟ ਹੋਇਗਾ, ਸਾਮਾਨ ਮਹਿੰਗਾ ਹੋਇਗਾ। ਰਾਜ ਦੀ ਆਰਥਿਕ ਦਸ਼ਾ ਕਮਜੋਰ ਹੋਇਗੀ। ਕਮਜੋਰ ਆਰਥਿਕ ਹਾਲਤ ਵਾਲੇ ਰਾਜ ਵਿਚ ਲੋਕ ਅੱਜ ਦੇ ਪੰਜਾਬੀਆਂ ਵਾਂਗ ਰਹਿਣ ਲਈ ਮਜ਼ਬੂਰ ਹੋਣਗੇ- ਹਰ ਪਾਸੇ ਅਫਰਾ-ਤਫਰੀ, ਮਾਰ-ਧਾੜ ਹੋਇਗੀ। ਜਿਹਾ ਰਾਜਾ, ਤੇਹੀ ਪਰਜਾ” ਅਖਾਣ ਰਾਜ-ਪ੍ਰਬੰਧ ਦੇ ਨਾਗਰਿਕਾਂ ਉਤੇ ਪੈਂਦੇ ਚੰਗੇ-ਮਾੜੇ ਪ੍ਰਭਾਵ ਨੂੰ ਦਰਸਾਉਂਦਾ ਹੈ। ਲੋਕ ਰਾਜ ਵਿਚ ਲੋਕ ਸਿਆਸਤ ਤੋਂ ਪ੍ਰਭਾਵਤ ਹੋ ਕੇ ਹੀ ਰਾਜਾ ਚੁਣਦੇ ਹਨ। ਸਿਆਸਤ ਕਰਨ ਵਾਲੇ ਇਲਾਕੇ, ਧਰਮ, ਜਾਤ, ਬਰਾਦਰੀ, ਜਮਾਤ ਦੇ ਨਾਂ ਉਤੇ ਵੰਡੀਆਂ ਪਾਉਂਦੇ ਹੀ ਹਨ। ਇਸ ਤਰਾਂ ਮਨੁੱਖੀ ਜੀਵਨ ਨੂੰ ਸਿਆਸਤ, ਸਮਾਜ, ਧਰਮ, ਆਰਥਿਕ ਸਥਿਤੀਆਂ ਅਤੇ ਮਾਨਤਾਵਾਂ ਪ੍ਰਭਾਵਤ ਕਰਦੀਆਂ ਹਨ ਅਤੇ ਉਹਨਾਂ ਵਿਚੇਂ ਕਿਸੇ ਤੋਂ ਬਚਿਆ ਨਹੀਂ ਜਾ ਸਕਦਾ। ਇਸੇ ਤੱਥ ਨੂੰ ਸਵੀਕਰ ਕਰ ਕੇ ਹੀ ਗੁਰਮਤਿ ਵਿਚ ਮੀਰੀ-ਪੀਰੀ ਨੂੰ ਸਾਂਝਾ ਕੀਤਾ ਗਿਆ ਹੈ।

ਜੋੜ ਮੇਲਿਆਂ ਉਤੇ ਲੋਕ ਵਧੇਰੇ ਇਕੱਠੇ ਹੁੰਦੇ ਹਨ। ਉਹਨਾਂ ਨੂਂ ਇਕੱਠੇ ਕਰਨ ਵਿਚ ਪ੍ਰਸ਼ਾਸਨ ਵੀ ਬੇਹਤਰ ਪ੍ਰਬੰਧਾਂ ਨਾਲ ਸਹਾਇਤਾ ਕਰਦਾ ਹੈ। ਰਾਜਸੀ ਅਤੇ ਸਮਾਜਿਕ ਕਾਰਜ-ਕਰਤਾ ਵੀ ਆਪਣੇ ਨਾਲ ਵੱਧ ਤੋਂ ਵੱਧ ਲੋਕ ਲਿਆਉਣ ਦੀ ਕੋਸ਼ਿਸ਼ ਕਰਦੇ ਹਨ ਤਾ ਕਿ ਲੋਕਾਂ, ਨੇਤਾਵਾਂ ਦੀ ਨਜ਼ਕ ਵਿਚ ਉਹਨਾ ਦਾ ਵਕਾਰ, ਮਹੱਤਤਾ ਬਣੀ ਰਹੇ। ਇਸ ਵਾਲ ਮਾਘੀ ਦੇ ਮੇਲੇ ਉਤੇ ਮੁਕਾਬਲਤਨ ਭੀੜ ਘੱਟ ਸੀ ਕਿਉਂ ਕਿ ਰਾਜਸੀ ਕਾਨਫਰੰਸਾਂ ਘੱਟ ਸਨ  ਜਿਸ ਕਾਰਣ ਰਾਜਸੀ ਪਾਰਟੀਆਂ ਦੇ ਵਰਕਰਾਂ ਵਿਚ ਲੋਕਾਂ ਨੂੰ ਲਿਆਉਂਣ ਦੀ ਹੋੜ ਨਹੀਂ ਸੀ। ਅਸੀਂ ਸਮਝਦੇ ਹਾਂ ਕਿ ਜੋੜ ਮੇਲਿਆਂ ਸਮੇਂ ਰਾਜਸੀ ਪਾਰਟੀਆਂ ਦੀਆਂ ਕਾਨਫਰੰਸਾਂ ਹੋਣੀਆਂ ਚਾਹੀਦੀਆਂ ਹਨ। ਇਸ ਨਾਲ ਲੋਕਾਂ ਦੀ ਮੇਲਿਆਂ ਵਿਚ ਆਮਦ ਵੱਧਦੀ ਹੈ ਜਿਸ ਦੇ ਆਰਥਿਕ  ਅਸਰ ਵਿ ਹੁਂਦੇ ਹਨ। ਫੇਰ ਰਾਜਸੀ ਕਾਨਫਰੰਸਾਂ ਸਿਰਫ ਰਾਜਸੀ ਗੱਲਾਂ ਹੀ ਨਹੀਂ ਕਰਦੀਆਂ, ਉਹ ਜਾਗਰੂਕਤਾ ਪੈਦਾ ਕਰਨ ਦੇ ਇਕ ਉੱਤਮ ਸਾਧਨ ਵੀ ਹਨ। ਸਤਿਕਾਰ ਕਮੇਟੀ ਅਤੇ ਅਜਿਹੀਆਂ ਹੋਰ ਸੰਸਥਾਵਾਂ ਨੂੰ ਇਹਨਾਂ ਦਾ ਵਿਰੋਧ ਨਹੀਂ ਕਰਨਾ ਚਾਹੀਦਾ।

ਇਸ ਵਿਚ ਕੋਈ ਸ਼ੱਕ ਨਹੀਂ ਕਿ ਰਾਜਸੀ ਕਾਨਫਰੰਸਾਂ ਵਿਚ ਨੇਤਾ ਝੂਠ ਬੋਲਦੇ ਹਨ, ਇਕ ਦੂਸਰੇ ਉਤੇ ਚਿਕੱੜ ਸੁੱਟਦੇ ਹਨ, ਲਾਰੇ ਲਾਉਂਦੇ ਹਨ ਪਰ ਇਹ ਸੱਚ ਨਹੀਂ ਹੈ ਕਿ ਇਹਨਾਂ ਨਾਲ ਧਾਰਮਿਕ ਲੋਕਾਂ  ਦੀ ਬਿਰਤੀ ਟੁੱਟਦੀ ਹੈ। ਧਾਰਮਿਕ ਹੋਣਾ ਜਾਂ ਨਾ ਹੋਣਾ ਮਨੁੱਖ ਦੇ ਆਪਣੇ ਸ਼ੁਭਾ ਕਰਕੇ ਹੁੰਦਾ ਹੈ। ਸੱਚੇ ਲੋਕ ਹਰ ਥਾਂ ਸੱਚੇ ਹੁੰਦੇ ਹਨ ਅਤੇ ਝੂਠਿਆਂ ਹਰ ਥਾਂ ਝੂਠ ਹੀ ਬੋਲਣਾ ਹੁੰਦਾ ਹੈ। ਰਾਜਸੀ ਨੇਤਾਵਾਂ ਨੂੰ ਹੁਣ ਕੋਈ ਵੀ ਗਭੀਰਤਾ ਨਾਲ ਨਹੀਂ ਲੈਂਦਾ। ਉਹਨਾਂ ਦੀ ਸਾਖ ਤਾਕਤ ਲਈ ਝੂਠ ਬੋਲਣ, ਲਾਰੇ ਲਾਉਣ ਵਾਲੇ ਭਰਿਸ਼ਟਾਚਾਰੀ ਲੋਕਾਂ ਵਜੋਂ ਸਥਾਪਤ ਹੋ ਚੁੱਕੀ ਹੈ। ਉਹਨਾਂ ਕਰਕੇ ਮੇਲਿਆਂ ਉਤੇ ਹੁੰਦੀਆਂ ਕਾਨਫਰੰਸਾਂ ਦੇ ਹੋਰਨਾਂ ਲਾਭਾਂ ਤੋਂ ਵਿਰਵਿਆਂ ਨਹੀਂ ਰਹਿਣਾ ਚਾਹੀਦਾ। ਲਕਿ ਅਸੀਂ ਸਮਝਦੇ ਹਾਂ ਕਿ ਣੇਲਿਆਂ ਸਮੇਂ ਇਹਨਾਂ ਨੂੰ ਨੰਗਿਆਂ ਕਰਨ, ਸੁਧਾਰਨ ਦੇ ਯਤਨ ਕੀਤੇ ਜਾਣੇ ਚਾਹੀਦੇ ਹਨ।  

ਅਸੀਂ ਸ.ਸੁਖਬੀਰ ਸਿੰਘ ਬਾਦਲ ਅਤੇ ਸ. ਸਿਮਰਨਜੀਤ ਸਿੰਘ ਮਾਨ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਮੀਰੀ-ਪੀਰੀ ਦਾ ਪਰੰਪਰਾ ਨੂੰ ਕਾਇਮ ਰੱਖਣ ਦੀ ਪਹਿਲ ਕੀਤੀ ਹੈ ਅਤੇ ਅਸੀਂ ਉਹਨਾਂ ਨੂੰਸੁਝਾ ਵੀ ਦਿਆਂਗੇ ਕਿ ਉਹ ਸਿੱਖ ਰਹਿਤ ਮਰਿਆਦਾ ਅਤੇ ਸਿੱਖ ਇਤਿਹਾਸ ਦੀਆਂ ਝੋਲਾਂ ਵਲ ਵੀ ਧਿਆਨ ਦੇਣ।