23 March 2019
Last Update: 2019-03-23 00:00:00
ਸਾਲ 9,ਅੰਕ:6,23ਮਾਰਚ2019

ਵੀਡੀਓ ਕਾਲਮ

ਇਹ ਵੀਡੀਓ ਗੁਰਦੁਆਰਾ ਸੀਸ ਗੰਜ ਵਿਖੇ ਕਾਰ ਸੇਵਾ ਦੁਆਰਾ ਬਣਾਈ ਜਾ ਰਹੀ ਪਿਆਊ ਸਮੇਂ ਦੀ ਹੈ। ਇਸ ਪਿਆਊ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਦੀਆਂ ਹਦਾਇਤਾਂ ਉਤੇ ਸੁਰੱਖਿਆ ਦਸਤਿਆਂ ਢਾਹੁਣ ਦਾ ਯਤਨ ਕੀਤਾ ਸੀ।

ਇਹ ਵੀਡੀਓ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਦੁਬਾਰਾ ਬਣਾਈ ਗਈ ਪਿਆਊ ਕਾਰਣ ਅਦਾਲਤ ਵਲੋਂ ਕਾਨੂੰਨੀ ਪ੍ਕਿਰਿਆ ਨਾਲ ਸਬੰਧਿਤ ਹੈ।

ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਵਲੋਂ 13 ਨਵੰਬਰ ਨੂੰ ਗੁਰਦੁਆਰਾ ਨਾਨਕ ਪਿਆਊ ਸਾਹਿਬ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਕਾਸ਼ ਪੁਰਬ ਮਨਾਉਣ ਦਾ ਸਨਿਮਰ ਸੱਦਾ। ਸਾਰਾ ਦਿਨ ਜਾਰੀ ਰਹਿਣ ਵਾਲੇ ਕੀਰਤਨ ਸਮੇਤ ਸਮੁੱਚੇ ਪ੍ਬੰਧ ਦੀ ਸੇਵਾ ਗੁਰਮਤਿ ਨੂੰ ਸਮਰਪਿਤ ਬੀਬੀਆਂ ਨੇ ਕੀਤਾ।

ਸ. ਮਨਜੀਤ ਸਿੰਘ ਜੀ.ਕੇ. ਦਾ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੁਰਬ ਸਮੇਂ 14ਨਵੰਬਰ 2016 ਦੇ ਦਿਨ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਚ ਸਜੇ ਦੀਵਾਨ ਵਿਚ ਦਿਤਾ ਗਿਆ ਭਾਸ਼ਨ

ਇਹ ਵੀਡਿਓ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਵਲੋਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ 350ਵੇਂ ਪ੍ਕਾਸ਼ ਪੁਰਬ ਨੂੰ ਸਮਰਪਿਤ ਦਿੱਲੀ ਵਿਚ ਕਰਵਾਏ ਗਏ ਪਰੋਗਰਾਮਾਂ ਨਾਲ ਸਬੰਧਿਤ ਹੈ।

ਇਹ  ਵੀਡੀਉ  ਸਰਨਾ ਭਰਾਵਾਂ ਵਲੋਂ ਸ.ਮਨਜੀਤ ਸਿੰਘ ਜੀ.ਕੇ., ਉੁਹਨਾਂ ਦੇ ਪਰਿਵਾਰ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਉਤੇ ਮੁੱਦਾ ਵਿਹੀਨ ਆਲੋਚਨਾ ਦੇ ਜੁਆਬ ਵਿਚ ਹੈ। ਸ.ਮਨਜੀਤ ਸਿੰਘ ਜੀ.ਕੇ. ਨੇ ਉਹਨਾਂ ਨੂੰ ਮੁੱਦਿਆਂ ਉਤੇ  ਗੱਲ ਕਰਨ ਲਈ ਕਹਿੰਦਿਆਂ ਅਾਪਣੀਆਂ ਅਤੇ ਆਪਣੇ ਪਿਤਾ ਜਥੇਦਾਰ ਸੰਤੋਖ ਸਿੰਘ ਜੀ ਦੀਆਂ ਸੇਵਾਵਾਂ ਦਾ ਹਵਾਲਾ ਦਿਤਾ ਹੈ।

 ਸ.ਮਨਜੀਤ ਸਿੰਘ ਜੀ.ਕੇ. ਸਮੂਹ ਸਿੱਖ ਸੰਗਤਾਂ ਨੂੰ 22 ਦਸੰਬਰ, 2016 ਨੂੰ 11 ਵਜੇ ਤੋਂ 12 ਵਜੇ ਤਕ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜਪੁ ਜੀ ਅਤੇ ਚੌਪਈ ਸਾਹਿਬ ਦਾ ਪਾਠ ਕਰਨ ਦੀ ਅਪੀਲ ਕਰਦੇ ਹੋਏ

ਇਹ ਵੀਡਿਉ ਨਵੰਬਰ, 1984 ਵਿਚ ਸ਼ਹੀਦ ਕੀਤੇ ਗਏ ਸਿੰਘਾਂ, ਸਿੰਘਣੀਆਂ ਅਤੇ ਭੁਝੰਗੀਆਂ ਦੀ ਯਾਦ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਵਲੋਂ ਉਸਾਰੀ ਗਈ ਸੱਚ ਦੀ ਕੰਧ ਸਬੰਧੀ ਹੈ

 

ਸ. ਮਨਜੀਤ ਸਿੰਘ ਜੀ.ਕੇ., ਪ੍ਧਾਨ, ਸਰੋਮਣੀ ਅਕਾਲੀ ਦਲ ਦਿੱਲੀ ਸਿੱਖ ਗੁਰਦੁਆਰਾ ਪ੍ਬੰਧਕ ਕਮੇਟੀ ਦੀਆਂ ਚੋਣਾਂ ਵਿਚ ਮਿਲੀ ਫਤਹਿ ਲਈ ਸਮੂਹ ਵੋਟਰਾਂ ਦਾ ਧੰਨਵਾਦ ਕਰਦੇ ਹੋਏ

ਦਿੱਲੀ ਫਤਹਿ ਦਿਵਸ ਨੂੰ ਮਨਾਉਂਦਿਆਂ 25ਮਾਰਚ,2017 ਦੇ ਦਿਨ ਲਾਲ ਕਿਲਾ ਵਿਖੇ ਹੋਏ ਗੁਰਮਤਿ ਸਮਾਗਮ ਦੀ ਰਿਕਾਰਡਿੰਗ

 

 


   

 

ਸਾਲ 9,ਅੰਕ:6,23ਮਾਰਚ2019/10ਚੇਤਰ(ਨਾ.ਸ਼ਾ)551

  ਅੱਜ ਦਾ ਵਿਚਾਰ-20 .

ਹਾਲਾਂ ਕਿ ਪ੍ਰਚਲਤ ਲੋਕ ਰਾਜ ਅਜੇ ਲੋਕਾਂ ਦਾ, ਲੋਕਾਂ ਦੁਆਰਾ, ਲੋਕਾਂ ਲਈ ਰਾਜ ਦੀ ਪਰਿਭਾਸ਼ਾ ਉਤੇ ਪੂਰਾ ਨਹੀਂ ਉਤਰਦਾ ਪਰ ਨਾਗਰਿਕਾਂ ਨੂੰ ਮਿਲੇ ਬਰਾਬਰ ਦੇ ਮੁੱਲ ਵੋਟ ਦੇਣ ਦੇ ਅਧਿਕਾਰ ਨੇ ਮਨੁੱਖੀ ਅਧਿਕਾਰਾਂ ਦੀ ਚਰਚਾ ਤੇਜ ਕੀਤੀ ਹੈ ਅਤੇ ਉਹ ਦਿਨ ਬਹੁਤੀ ਦੂਰ ਨਹੀਂ ਜਦ ਇਕ ਮਨੁੱਖ ਦੂਜੇ ਦੀ ਗੁਲਾਮੀ ਕਰਨੋਂ ਨਾਂਹ ਕਰ ਦੇਵੇਗਾ ਸਗੋਂ ਆਪਣੇ ਹੱਕ ਮੰਗਣ ਲਗੇਗਾ। ਉਸ ਸਮੇਂ ਸਾਨੂੰ ਆਪ ਜੀਉ ਅਤੇ ਦੂਸਰਿਆਂ ਨੂੰ ਜੀਊਣ ਦਿਉ ਦੇ ਸਿਧਾਂਤ ਨੂੰ ਅਪਨਾਉਣਾ ਹੀ ਪਵੇਗਾਚੰਗਾ ਹੋਵੇ ਜੇ ਅਸੀਂ ਬਗਾਵਤ ਤੋਂ ਪਹਿਲਾਂ ਹੀ ਇਸ ਮਾਮਲੇ ਵਿਚ ਪਹਿਲ ਕਰ ਲਈਏਮਨੁੱਖ ਲਈ ਜੀਵਨ ਬੋਝ ਤਾਂ ਨਹੀਂ ਹੀ ਬਨਣਾ ਚਾਹੀਦਾਸੋਚਾਂ ਅਤੇ ਉਹਨਾਂ ਦੀ ਪੂਰਤੀ ਲਈ ਚੁੱਕੇ ਗਏ ਕਦਮ ਵਿਅਕਤੀ ਲਈ ਖੁਸ਼ੀ, ਸੰਤੁਸ਼ਟੀ ਭਰਪੂਰ ਅਤੇ ਸਮਾਜ ਲਈ ਤਰੱਕੀ ਦਾ ਸਾਧਨ ਬਨਣੇ ਚਾਹੀਦੇ ਹਨ ਜੀਵਨ ਤਾਂ ਹੀ ਸਾਰਥਿਕ ਬਣ ਸਕਦਾ ਹੈ

  ਪੰਜਾਬ ਦਾ ਇਤਿਹਾਸ-31.

ਪੰਜਾਬ ਦੋ ਦਰਿਆਵਾਂ ਉਪਰ ਨਾ ਰਹਿ ਸਕਣ ਦਾ ਇਕ ਵੱਡਾ ਕਾਰਣ ਇਹ ਸੀ ਕਿ ਆਰੀਆ ਲੋਕਾਂ ਦਾ ਛੇਤੀ ਹੀ  ਇਥੋਂ ਦੇ ਜੱਟ ਕਬੀਲਿਆਂ ਨਾਲ ਝਗੜਾ ਖੜਾ ਹੋ ਗਿਆ ਸੀ। ਜੱਟ ਕਬੀਲੇ ਪੰਜਾਬ ਦੇ ਜੰਗਲਾਂ, ਖੇਤੀ-ਬਾੜੀ ਅਤੇ ਦਰਿਆਵਾਂ ਦੇ ਮਾਲਕ ਸਨ। ਜਦੋਂ ਆਰੀਆ ਲੋਕਾਂ ਦੀਆਂ ਗਾਵਾਂ ਦੇ ਵੱਗਾਂ, ਊਠਾਂ ਦੇ ਝੁੰਡਾਂ, ਊਡਾਂ ਅਤੇ ਬੱਕਰੀਆਂ ਦੇ ਇੱਜੜਾਂ ਦਾ ਬੋਲਿਆ ਹੋਇਆ ਧਾਵਾ ਪੰਜਾਬੀਆਂ ਦੀਆਂ ਆਪਣੀਆਂ ਚਾਰਾਗਾਹਾਂ, ਜੰਗਲ ਬੇਲਿਆਂ ਅਤੇ ਖੇਤੀ ਦੀਆਂ ਫਸਲਾਂ ਉਜਾੜਣ ਲਗ ਪਿਆ ਜਾਂ ਉਹਨਾਂ ਨੇ ਇਹਨਾਂ ਦਾ ਵਿਰੋਧ ਕੀਤਾ ਸੀ। ਇਹ ਵਿਰੋਧ ਕਈ ਵਾਰ ਗਹਿਗੱਚ ਲੜਾਈਆਂ ਦਾ ਰੂਪ ਵੀ ਧਾਰਨ ਕਰ ਜਾਂਦਾ ਸੀ। ਇਹਨਾਂ ਲੜਾਈਆਂ ਵਿਚ ਆਰੀਆ ਲੋਕ ਹਾਰ ਗਏ ਅਤੇ ਉਹਨਾਂ ਨੂੰ ਪੰਜਾਬ ਦੇ ਜੱਟ ਕਬੀਲਿਆਂ ਨੇ ਪੰਜਾਬ ਦੀਆਂ ਹੱਦਾਂ ਤੋਂ ਪਰੇ ਧੱਕ ਦਿਤਾ ਸੀ।

. ਸਿੱਖ ਇਤਿਹਾਸ ਵਿਚ ਅੱਜ .

23 ਮਾਰਚ ਨੂੰ ਵਾਪਰੀਆਂ ਪ੍ਰਮੁੱਖ ਘਟਨਾਵਾਂ 

= ਬੱਬਰ ਅਕਾਲੀਆਂ ਵਲੋਂ ਟੋਡੀ ਲਾਭ ਸਿੰਘ ਢੱਡਾ ਨੂੰ ਮਾਰਨ ਦਾ ਤੀਜਾ ਯਤਨ (1923 ਈ.)

= ਭਗਤ ਸਿੰਘ ਨੂੰ ਲਾਹੌਰ ਜੇਲ੍ ਵਿਚ ਫਾਂਸੀ ਦਿਤੀ ਗਈ (1931 ਈ.)

= ਟੋਰਂਟੋ ਵਿਚ ਸਿੱਖ ਇਸਤਰੀ ਸੈਮੀਨਾਰ ਹੋਇਆ (1985 ਈ.)

= ਸ. ਕਾਬਲ ਸਿੰਘ ਸ਼ੋ੍ਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੇ ਪ੍ਧਾਨ ਬਣੇ (1986 ਈ.)

ਭਗਤ ਸਿੰਘ ਨੂੰ ਫਾਂਸੀ

ਸਰਕਾਰੀ ਹਵਾਲਿਆਂ ਨਾਲ ਦਸਿਆ ਜਾਂਦਾ ਹੈ ਕਿ 23 ਮਾਰਚ, 1931 ਦੇ ਦਿਨ ਸ. ਭਗਤ ਸਿੰਘ, ਬੀ.ਕੇ.ਦੱਤ, ਜਤਿੰਦਰ ਨਾਥ ਅਤੇ ਰਾਜ ਗੁਰੂ ਨੂੰ ਲਾਹੌਰ ਜੇਲ ਵਿਚ ਫਾਂਸੀ ਦੇ ਦਿਤੀ ਗਈ। ਜਲੰਧਰ ਜਿਲੇ ਦੇ ਪਿੰਡ ਖਟਕੜ ਕਲਾਂ ਦਾ ਭਗਤ ਸਿੰਘ ਦੇਸ਼ ਭਗਤ ਪਰਿਵਾਰ ਵਿਚ ਪੈਦਾ ਹੋਇਆ। ਉਸ ਨੇ ਚਾਚਾ ਅਜੀਤ ਸਿੰਘ ਇਨਕਲਾਬੀ ਸਰਗਰਮੀਆਂ ਵਾਲੇ ਨੇਤਾ ਮੰਨੇ ਜਾਂਦੇ ਸਨ। ''ਪਗੜੀ ਸੰਭਾਲ ਜੱਟਾ" ਲਹਿਰ ਸ੍. ਅਜੀਤ ਸਿੰਘ ਦੇ ਨਾਲ ਹੀ ਸਬੰਧਤ ਕੀਤੀ ਜਾਂਦੀ ਹੈ। ਇਨਾਂ ਸਰਗਰਮੀਆਂ ਦੇ ਦੋਸ਼ ਵਿਚ ਉਹਨਾਂ ਨੂੰ ਦੇਸ਼ ਨਿਕਾਲਾ ਤਕ ਦਿਤਾ ਗਿਆ ਸੀ। ਇਸ ਵਾਤਾਵਰਣ ਦਾ ਅਸਰ ਬਾਲਕ ਭਗਤ ਸਿੰਘ ਤੇ ਪੈਣਾ ਲਾਜ਼ਮੀ ਸੀ। ਭਗਤ ਸਿੰਘ ਨਾਲ ਜੁੜੀ ਇਕ ਦੰਤ ਕਥਾ ਅਨੁਸਾਰ ਬਚਪਨ ਵਿਚ ਉਸ ਕੋਲੋਂ ਪੁਛਿਆ ਗਿਆ ਕਿ ''ਕਾਕਾ ਤੁਸੀ ਅੱਜ ਕੱਲ ਕੀ ਬੀਜਦੇ ਓ?" ਤਾਂ ਭਗਤ ਸਿੰਘ ਨੇ ਜੁਆਬ ਦਿਤਾ, ''ਜੀ ਅਸੀਂ ਦਮੂਕਾਂ (ਬੰਦੂਕਾਂ) ਬੀਜਦੇ ਹਾਂ।"

1923 ਈ. ਵਿਚ ਜਦੋਂ ਭਗਤ ਸਿੰਘ ਪਹਿਲੀ ਵਾਰ ਫਰਾਰ ਹੋਇਆ ਤਾਂ ਉਸ ਨੇ ਆਪਣੇ ਪਿਤਾ ਸ੍. ਕਿਸ਼ਨ ਸਿੰਘ ਨੂੰ ਚਿੱਠੀ ਲਿਖੀ, ''ਮੇਰੀ ਜ਼ਿੰਦਗੀ ਮਕ'ਦ ਆਲਾ ਯਾਨਿ ਆਜ਼ਾਦੀ-ਏ-ਹਿੰਦ ਦੇ ਅਸੂਲ ਲਈ ਵਕਫ ਹੋ ਚੁਕੀ ਹੈ। ਇਸ ਲਈ ਮੇਰੀ ਜਿੰਦਗੀ ਵਿਚ ਆਰਾਮ ਅਤੇ ਦੁਨਿਆਵੀ ਖਾਹਿਸ਼ਾਂ ਦੀ ਕੋਈ ਥਾਂ ਨਹੀਂ ਹੈ। ਤੁਹਾਨੂੰ ਯਾਦ ਹੋਇਗਾ ਕਿ ਜਦ ਮੈਂ ਛੋਟਾ ਸਾਂ ਤਾਂ ਬਾਪੂ ਜੀ (ਦਾਦਾ) ਨੇ ਯੱਗ ਦੇ ਸਮੇਂ ਐਲਾਨ ਕੀਤਾ ਸੀ ਕਿ ਮੈਨੂੰ ਦੇਸ਼ ਸੇਵਾ ਦੇ ਅਰਪਨ ਕਰ ਦਿਤਾ ਗਿਆ ਹੈ। ਇਸ ਵੇਲੇ ਮੈਂ ਉਸੇ ਸਮੇਂ ਦੇ ਇਮਤਿਹਾਨ ਨੂੰ ਪੂਰਾ ਕਰ ਰਿਹਾ ਹਾਂ।"

ਸਕੂਲੋਂ ਨਿਕਲ ਕੇ ਭਗਤ ਸਿੰਘ ਲਾਹੌਰ ਵਿਚ ਪੜ੍ਣ ਲਈ ਦਾਖਲ ਹੋਇਆ ਪਰ ਮਨ ਵਿਚ ਦੇਸ਼ ਨੂੰ ਆਜ਼ਾਦ ਕਰਵਾਉਣ ਦੀ ਅੱਗ ਸੀ।  ਇਸ ਲਈ ਉਸ ਨੇ ''ਹਿੰਦੂਸਤਾਨ  ਸੋਸ਼ਲਿਸਟ ਰਿਪਬਲਿਕਨ ਐਸੋਸੀਏਸ਼ਨ" ਨਾਂ ਦੀ ਸੰਸਥਾ ਦੀ ਨੀਂਹ ਰਖੀ। ਇਸ ਸੰਸਥਾ ਦੀਆਂ ਇਕਾਈਆਂ ਉਤਰ ਪ੍ਦੇਸ਼, ਬਿਹਾਰ ਅਤੇ ਬੰਗਾਲ ਵਿਚ ਵੀ ਬਣੀਆਂ। ਇੰਝ ਵੀ ਕਿਹਾ ਜਾ ਸਕਦਾ ਹੈ ਕਿ ਇਸ ਸੰਸਥਾ ਦੇ ਬਹਾਲੇ ਇਨਕਲਾਬੀ ਵਿਚਾਰਾਂ ਵਾਲੇ ਨੌਜਵਾਨ ਦੇਸ਼ ਭਰ ਵਿਚ ਇਕ ਦੂਜੇ ਨਾਲ ਸੰਪਰਕ ਬਨਾਉਣ ਵਿਚ ਸਫਲ ਹੋ ਗਏ।

ਇਹ ਸੋਵੀਅਤ ਰੂਸ ਦੇ ਇਨਕਲਾਬੀ ਸੰਦੇਸ਼ ਦੇ ਫੈਲਾਅ ਦਾ ਜ਼ਮਾਨਾ ਸੀ। ਭਗਤ ਸਿੰਘ ਦੂਸਰੇ ਬਹੁਤ ਸਾਰੇ ਨੌਜਵਾਨਾਂ ਦੀ ਤਰਾਂ ਸਮਾਜਿਕ ਅਤੇ ਆਰਥਿਕ ਬਰਾਬਰੀ ਵਾਲਾ ਮਨੁੱਖੀ ਸਮਾਜ ਸਥਾਪਤ ਕਰਨ ਦਾ ਇਛੁੱਕ ਸੀ। ਰੂਸਵਾਦੀਆਂ ਨੇ ਇਸ ਸਮਾਜ ਦੀ ਸਥਾਪਨਾ ਲਈ ਹਥਿਆਰਬੰਦ ਇਨਕਲਾਬ ਦੀ ਹੀ ਪੈਰਵੀ ਕੀਤੀ। ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੇ ਵਿਚਾਰ ਵਿਚ ਵੀ ਤਬਦੀਲੀ ਹਥਿਆਰਬੰਦ ਬਗਾਵਤ ਨਾਲ ਹੀ ਆ ਸਕਦੀ ਹੈ। ਅੰਗਰੇਜ਼ ਕਿਉਂਕਿ ਰੂਸ ਵਿਰੋਧੀ ਧੜੇ ਵਿਚ ਸਨ ਅਤੇ ਉਹਨਾਂ ਨੂੰ ਸਾਮਰਾਜਵਾਦੀ ਕਹਿਣਾ ਬੜਾ ਆਸਾਨ ਸੀ, ਇਸ ਲਈ ਭਗਤ ਸਿੰਘ ਅਤੇ ਉਸ ਦੇ ਸਾਥੀ ਭਾਰਤ ਵਿਚ ਅੰਗਰੇਜ਼ੀ ਰਾਜ ਦੇ ਖਿਲਾਫ ਸਨ। ਇਸ ਨੂੰ ਭਗਤ ਸਿੰਘ ਦਾ ਆਜ਼ਾਦੀ ਪੇ੍ਮੀ ਹੋਣਾ ਕਿਹਾ ਜਾ ਸਕਦਾ ਹੈ। ਉਂਝ ਕਮਿਊਨਿਸਟ ਲਹਿਰ ਨਾਲ ਜੁੜੇ ਵਿਦਵਾਨ ਚੰਗੀ ਤਰਾਂ ਜਾਣਦੇ ਹਨ ਕਿ ਸਾਮਵਾਦੀਆਂ ਲਈ ਦੇਸ਼ (ਇਲਾਕੇ) ਦੀ ਆਜ਼ਾਦੀ ਕੋਈ ਮਹੀਨੇ ਨਹੀਂ ਰਖਦੀ। ਉਹ ਦੁਨੀਆਂ ਭਰ ਦੇ ਮਜ਼ਦੂਰਾਂ ਨੂੰ ਇਕੱਠਾ ਕਰਨ ਦੇ ਇਛੁੱਕ ਰਹੇ ਹਨ ਤਾਂ ਕਿ ਮਿਲ ਕੇ ਸਰਮਾਇਦਾਰੀ, ਜਗੀਰਦਾਰੀ ਜਾਂ ਸਾਮਰਾਜਵਾਦ ਨੂੰ ਢਾਹ ਲਾ ਸਕਣ। ਇਸ ਦੇ ਬਾਵਜੂਦ ਵੀ ਭਗਤ ਸਿੰਘ ਨਾਲ ਭਾਰਤ ਦੀ ਆਜ਼ਾਦੀ ਦੀ ਲੜਾਈ ਨੂੰ ਜੋੜਿਆ ਜਾਂਦਾ ਹੈ।

ਸਾਈਮਨ ਕਮੀਸ਼ਨ ਭਾਰਤ ਆਇਆ ਤਾਂ ਕਾਂਗਰਸ ਨੇ ਉਸ ਦੇ ਵਿਰੋਧ ਵਿਚ ਜਲੂਸ ਕੱਢੇ ਅਤੇ ''ਸਾਈਮਨ : ਗੋ ਬੈੱਕ" ਦੇ ਨਾਅਰੇ ਲਾਏ। ਲਾਹੌਰ ਵਿਚ ਇਸ ਵਿਰੋਧ ਜਲੂਸ ਦੀ ਅਗਵਾਈ ਲਾਲਾ ਲਾਜਪਤ ਰਾਇ ਨੇ ਕੀਤੀ। ਪੁਲਿਸ ਦੇ ਲਾਠੀਚਾਰਜ ਵਿਚ ਲਾਲਾ ਜੀ ਜ਼ਖਮੀ ਹੋ ਗਏ। ਥੋੜੇ ਦਿਨਾਂ ਬਾਅਦ ਉਨਾਂ ਦੀ ਹਸਪਤਾਲ ਵਿਚ ਮੌਤ ਹੋ ਗਈ। ਹਿੰਸਕ ਅੰਦੋਲਨ ਚਲਾਉਣ ਵਾਲਿਆਂ ਨੂੰ ਕੋਈ ਬਹਾਨਾ ਚਾਹੀਦਾ ਹੈ। ''ਹਿੰਦੂਸਤਾਨ ਸੋਸ਼ਲਿਸਟ ਰਿਪਬਲਿਕ ਐਸੋਸੀਏਸ਼ਨ" ਨੇ ਅੰਗਰੇਜੀ ਸਰਕਾਰ ਨੂੰ ਸਬਰ ਸਿਖਾਉਣ ਲਈ ਲਾਲਾ ਜੀ ਉਤੇ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਪੁਲਿਸ ਅਫਸਰ ਸਕਾਟ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਗਲਤ ਪਛਾਣ ਕਰਕੇ ਸਕਾਟ ਦੀ ਥਾਂ ਉਸ ਦਾ ਸਹਾਇਕ ਸਾਂਡਰਸ ਕਤਲ ਹੋ ਗਿਆ। ਕਤਲ ਕਰਨ ਵਾਲਿਆਂ ਵਿਚ ਭਗਤ ਸਿੰਘ ਸ਼ਾਮਲ ਸੀ। ਇਹ ਕਤਲ 17 ਦਸੰਬਰ, 1928 ਨੂੰ ਹੋਇਆ। ਇਸ ਦੀ ਯੋਜਨਾ ਬਣਾਉਣ ਅਤੇ ਉਸ 'ਤੇ ਅਮਲ ਕਰਨ ਵਾਲਿਆਂ ਵਿਚ ਚੰਦਰ ਸ਼ੇਖਰ ਆਜ਼ਾਦ, ਸੁਖਦੇਵ, ਬਟੁਕੇਸ਼ਵਰ ਦੱਤ, ਜਤਿੰਦਰ ਨਾਥ ਦਾਸ ਅਤੇ ਰਾਜ ਗੁਰੂ ਵੀ ਸ਼ਾਮਲ ਸਨ।

ਲਾਲਾ ਲਾਜਪਤ ਰਾਇ ਦੀ ਮੌਤ ਦਾ ਬਦਲਾ ਲੈਣਾ ਤਾਂ ਬਸ ਇਕ ਬਹਾਨਾ ਹੀ ਹੋ ਸਕਦਾ ਹੈ। ਅਜਿਹਾ ਹੁੰਦਾ ਤਾਂ ਕਤਲ ਕਰਨ ਵਾਲੇ ਚੁੱਪ ਕਰਕੇ ਘਰੋ ਘਰੀ ਜਾ ਬਹਿੰਦੇ। ਨਿਸ਼ਾਨਾ ਤਾਂ ਅੰਗਰੇਜਾਂ ਦੀ ਹਕੂਮਤ ਉਲਟ ਕੇ ਉਸ ਦੀ ਥਾਂ ਸੋਸ਼ਲਿਸਟ ਰਿਪਬਲਿਕ ਦੀ ਸਥਾਪਨਾ ਕਰਨਾ ਸੀ। ਇਸ ਲਈ ਅਗਲੀ ਯੋਜਨਾ ਬਣਾ ਕੇ 8 ਅਪ੍ਰੈਲ, 1929 ਨੂੰ ਦਿੱਲੀ ਵਿਚ ਸੈਂਟਰਲ ਲੈਜਿਸਲੇਟਿਵ ਅਸੈਂਬਲੀ ਵਿਚ ਬੰਬ ਸੁੱਟਿਆ ਗਿਆ। ਪ੍ਰਤੱਖਦਰਸ਼ੀਆਂ ਅਨੁਸਾਰ ਅਸੈਂਬਲੀ ਵਿਚ ਜਿਉਂ ਹੀ ਟਰੇਡ ਡਿਸਪਿਊਟ ਬਿੱਲ ਦੇ ਹੱਕ ਵਿਚ ਵੋਟਾਂ ਪਾਉਣ ਦਾ ਕੰਮ ਮੁਕੰਮਲ ਹੋਇਆ ਤਾਂ ਜਲਦੀ ਨਾਲ ਸੁੱਟੇ ਦੋ ਬੰਬ ਸਦਨ ਦੇ ਸਰਕਾਰੀ ਬੈਂਚਾਂ ਵਲ ਡਿੱਗੇ। ਬੰਬ ਸੁੱਟਣ ਵਾਲੇ ਦੋ ਨੌਜਵਾਨ ਸਨ ਜਿੰਨਾਂ ਨੇ ਖਾਕੀ ਹਾਫ ਪੈਂਟ, ਕਮੀਜ਼ ਅਤੇ ਹਲਕੇ ਨੀਲੇ ਰੰਗ ਦੇ ਕੋਟ ਪਾਏ ਹੋਏ ਸਨ। ਇਹਨਾਂ ਦੀ ਸ਼ਿਨਾਖਤ ਭਗਤ ਸਿੰਘ ਅਤੇ ਬਟੁਕੇਸ਼ਵਰ ਦੱਤ ਵਜੋਂ ਹੋਈ। ਬੰਬ ਡਿੱਗਦਿਆਂ ਹੀ ਅਸੈਂਬਲੀ ਵਿਚ ਹਫੜਾ ਦਫੜੀ ਮਚ ਗਈ ਪਰ ਇਹ ਨੌਜਵਾਨ ਆਰਾਮ ਨਾਲ ਖੜੇ ਪੁਲਿਸ ਦੇ ਆਉਣ ਦੀ ਉਡੀਕ ਕਰਦੇ ਰਹੇ। ਉਹ ਇਸ ਬੰਬ ਕਾਂਡ ਨੂੰ ਆਪਣੇ ਮਿਸ਼ਨ ਦੇ ਪ੍ਰਚਾਰ ਵਾਸਤੇ ਵਰਤਣਾ ਚਾਹੁੰਦੇ ਸਨ। ਅਸੈਂਬਲੀ ਨੇ ਪਿਛੋਂ ਪ੍ਸਤਾਵ ਪਾਸ ਕਰਕੇ ਬੰਬ ਕਾਂਡ ਦੀ ਨਿੰਦਾ ਕੀਤੀ। ਇਸ ਵਿਚ ਕੌਮੀ ਨੇਤਾ ਵੀ ਸ਼ਾਮਿਲ ਸਨ । ਸਿਰਫ ਮਦਨ ਮੋਹਨ ਮਾਲਵੀਆ ਨੇ ਆਪਣੇ ਆਪ ਨੂੰ ਪ੍ਸਤਾਵ ਤੋਂ ਵੱਖ ਰਖਿਆ।

ਭਗਤ ਸਿੰਘ ਅਤੇ ਬੀ.ਕੇ. ਦੱਤ ਦੀ ਗ੍ਰਿਫਤਾਰੀ ਨਾਲ ਪੁਲਿਸ ਨੂੰ ਮਹੱਤਵਪੂਰਨ ਸਹਾਇਕ ਸੂਤਰ ਲੱਭ ਪਏ। ਸਾਂਡਰਸ ਦੇ ਕਤਲ ਨਾਲ ਜੁੜੇ ਕੁਝ ਨੌਜਵਾਨ ਪੁਲਿਸ ਤਸ਼ੱਦਦ ਸਹਿਨ ਨਹੀਂ ਕਰ ਸਕੇ। ਉਹਨਾਂ ਮੁਖਬਰ ਬਣ ਕੇ ਪੁਲਿਸ ਨੂੰ ਸਾਰੀ ਕਹਾਣੀ ਸੁਣਾ ਦਿਤੀ।

ਏ.ਡੀ.ਐਮ ਦੇ ਸਾਹਮਣੇ ਦਿੱਲੀ ਜੇਲ ਵਿਚ ਮੁੱਢਲੀ ਜਿਰਾਹ ਤੋਂ ਪਿਛੋਂ ਜੂਨ, 1929 ਵਿਚ ਬਕਾਇਦਾ ਸੁਣਵਾਈ ਸ਼ੁਰੂ ਹੋਈ। ਭਗਤ ਸਿੰਘ ਅਤੇ ਦੱਤ ਦੋਵਾਂ ਨੇ ਬੰਬ ਸੁੱਟਣ ਦਾ ਇਲਜ਼ਾਮ ਤਾਂ ਮੰਨ ਲਿਆ ਪਰ ਇਹ ਮੰਨਣੋਂ ਨਾਂਹ ਕਰ ਦਿਤੀ ਕਿ ਅਜਿਹਾ ਹੱਤਿਆ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। ਏਥੋਂ ਭਗਤ ਸਿੰਘ ਨੇ ਆਪਣੇ ਪਿਤਾ ਸ੍. ਕਿਸ਼ਨ ਸਿੰਘ ਨੂੰ 26 ਅਪਰੈਲ ਨੂੰ ਚਿੱਠੀ ਲਿਖੀ ਜਿਸ ਤੋਂ ਭਗਤ ਸਿੰਘ ਦਾ ਵਤੀਰਾ ਸਪਸ਼ਟ ਹੁੰਦਾ ਹੈ। ਉਸ ਨੂੰ ਆਪਣੇ ਨਾਲ ਇਨਸਾਫ ਦੀ ਕੋਈ ਉਮੀਦ ਨਹੀਂ ਸੀ। ਉਸ ਲਿਖਿਆ, ''ਮੁਕੱਦਮਾ 7 ਮਈ ਨੂੰ ਜੇਲ ਵਿਚ ਹੀ ਸ਼ੁਰੂ ਹੋਇਆ ਅਤੇ ਅੰਦਾਜ਼ਨ ਇਕ ਮਹੀਨੇ ਵਿਚ ਸਾਰਾ ਡਰਾਮਾ ਖਤਮ ਹੋ ਜਾਇਗਾ।" ਇਸ ਚਿੱਠੀ ਵਿਚ ਭਗਤ ਸਿੰਘ ਨੇ ਆਪਣੇ ਪਿਤਾ ਜੀ ਨੂੰ ਗੀਤਾ ਰਹੱਸ, ਨੈਪੋਲੀਅਨ ਦੀ ਸੁਆਨੇ ਉਸਰੀ, ਅਤੇ ਅੰਗਰੇਜ਼ੀ ਦੇ ਕੁਝ ਵਧੀਆ ਨਾਵਲ ਭੇਜਣ ਲਈ ਕਿਹਾ।

ਸਾਂਡਰਸ ਦੇ ਕਤਲ ਦਾ ਭੇਦ ਖੁੱਲ ਜਾਣ ਪਿਛੋਂ ਭਗਤ ਸਿੰਘ ਅਤੇ ਦੱਤ ਨੂੰ ਲਾਹੌਰ ਬਦਲ ਦਿਤਾ ਗਿਆ। ਇਥੇ ਮੁਕੱਦਮਾ ਚਲਿਆ ਜਿਸ ਨੇ ਨਤੀਜੇ ਵਜੋਂ ਭਗਤ ਸਿੰਘ, ਬੀ.ਕੇ.ਦੱਤ, ਜਤਿੰਦਰ ਨਾਥ ਅਤੇ ਰਾਜ ਗੁਰੂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਫਾਂਸੀ ਦੀ ਸਜ਼ਾ ਵੀ ਨਿਸਚਿਤ ਸਮੇਂ ਤੋਂ ਪਹਿਲਾਂ ਦੇ ਦਿਤੀ ਗਈ ਅਤੇ ਉਹਨਾਂ ਦੇ ਮਿ੍ਤਕ ਸਰੀਰ ਵੀ ਵਾਰਸਾਂ ਦੇ ਹਵਾਲੇ ਨਹੀਂ ਕੀਤੇ ਗਏ। ਅਜਿਹਾ ਕਿਸੇ ਵੀ ਗੜਬੜ ਨੂੰ ਰੋਕਣ ਦੇ ਲਈ ਕੀਤਾ ਗਿਆ। ਫਾਂਸੀ ਦੀ ਸਜ਼ਾ 23 ਮਾਰਚ, 1931 ਨੂੰ ਦਿਤੀ ਗਈ।

ਭਗਤ ਸਿੰਘ ਆਪਣੇ ਸਮੇਂ ਦੇ ਨੌਵਜਾਨਾਂ ਦਾ ਹੀਰੋ ਰਿਹਾ ਹੈ। ਪੰਡਤ ਨਹਿਰੂ ਨੇ ਉਸ ਸਬੰਧੀ ਲਿਖਿਆ ਹੈ ਕਿ ਭਗਤ ਸਿੰਘ ਦਾ ਚਿਹਰਾ ਬੜਾ ਦਿਲਖਿਚਵਾਂ ਅਤੇ ਤੇਜ਼ਸਵੀ ਸੀ-ਅਸਾਧਾਰਨ ਰੂਪ ਵਿਚ ਸ਼ਾਂਤ ਤੇ ਸੰਜਮੀ ਸੀ। ਕਿਸੇ ਪ੍ਕਾਰ ਦਾ ਰੋਸ ਉਹਦੇ ਵਿਚੋਂ ਨਹੀਂ ਸੀ ਝਲਕਦਾ। ਉਹ ਦੇਖਣ ਅਤੇ ਗਲਬਾਤ ਕਰਨ ਵਿਚ ਬੜਾ ਸਾਊ ਸੀ। ਮਹਾਤਮਾ ਗਾਂਧੀ ਹਿੰਸਾ ਦੇ ਪੂਰੀ ਤਰ੍ਹਾਂ ਵਿਰੁੱਧ ਸਨ। ਉਨਾਂ ਨੇ ਭਗਤ ਸਿੰਘ ਅਤੇ ਸਾਥੀਆਂ ਨੂੰ ਫਾਂਸੀ ਮਿਲਣ ਤੇ ਕਿਹਾ, ''ਭਗਤ ਸਿੰਘ ਦੀ ਬਹਾਦਰੀ ਅਤੇ ਬਲੀਦਾਨ ਸਾਹਮਣੇ ਸਾਡਾ ਸਿਰ ਝੁਕ ਜਾਂਦਾ ਹੈ।"

ਭਗਤ ਸਿੰਘ ਅੱਜ ਵੀ ਪੰਜਾਬੀ ਨੌਜਵਾਨਾਂ ਦਾ ਹੀਰੋ ਹੈ। ਉਸ ਨੂੰ ਅੱਜ ਸਾਰੀਆਂ ਰਾਜਸੀ ਪਾਰਟੀਆਂ ਕੀ ਅਕਾਲੀ, ਕੀ ਕਾਂਗਰਸੀ, ਕੀ ਕਮਿਉਨਿਸਟ ਉਸ ਨੂੰ ਆਨੇ-ਬਹਾਨੇ, ਬਿਨਾਂ ਉਸ ਦੀ ਵਿਚਾਰਧਾਰਾ ਸਮਝੇ, ਬਿਆਨੇ ਆਪਣੇ ਨਾਲ ਜੋੜਣ ਦਾ ਯਤਨ ਕਰਦੀਆਂ ਹਨ। ਨੌਜਵਾਨਾਂ ਵਿਚ ਵੀ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦੀ ਕੁਰਬਾਨੀ ਦੇ ਚਰਚੇ ਆਮ ਹਨ ਪਰ ਉਹਨਾਂ ਦੀ ਵਿਚਾਰਧਾਰਾ ਉਤੇ ਕੋਈ ਵਿਚਾਰ, ਚਰਚਾ ਕਦੀ ਵੀ, ਕਿਧਰੇ ਵੀ ਨਹੀਂ ਹੁੰਦੀ। ਉਨਾਂ ਨੂੰ ਸੱਚੀ ਸ਼ਰਧਾਂਜਲੀ ਤਾਂ ਉਹਨਾਂ ਦੀ ਵਿਚਾਰਧਾਰਾ ਨੂੰ ਅਪਨਾ ਕੇ ਹੀ ਦਿਤੀ ਜਾ ਸਕਦੀ ਹੈ।

. ਖਬਰਨਾਮਾ 

 
 

ਮਿਸ਼ਨ ਜਨਚੇਤਨਾ

ਅੰਦੋਲਨ ਤੇਜ ਕਰਨ ਦਾ

ਫੈਸਲਾ

ਹੱਕ, ਸੱਚ ਅਤੇ ਇਨਸਾਫ ਅਧਾਰਤ ਸਹਿਯੋਗੀ ਸਮਾਜ ਦੀ ਸੰਰਚਨਾ ਹਿਤ ਅਗਿਆਨਤਾ ਵਿਰੁੱਧ ਸਰਗਰਮ ਸੰਸਥਾ ਮਿਸ਼ਨ ਜਨਚੇਤਨਾ ਨੇ ਅੰਦੋਲਨ ਵਿਚ ਤੇਜੀ ਅਤੇ ਵਿਸ਼ਲਤਾ ਲਿਆਉਣ ਦਾ ਫੈਸਲਾ ਕੀਤਾ ਹੈ। ਇਸ ਸਬੰਧੀ ਅੰਮਰਿਤਸਰ ਵਿਖੇ 16 ਅਕਤੂਬਰ ਦੇ ਦਿਨ ਹੋਏ ਅਠਾਰਵੇਂ ਸਾਲਾਨਾ ਸਮਾਗਮ ਵਿਚ ਕਈ ਮਹੱਤਵਪੂਰਨ ਮਤੇ ਪਾਸ ਕੀਤੇ ਗਏ।

ਪਹਿਲੇ ਮਤੇ ਵਿਚ ਕਿਹਾ ਗਿਆ ਹੈ ਕਿ ਮਿਸ਼ਨ ਦੀ ਵਿਚਾਰਧਾਰਾ ਸਪਸ਼ਟ ਹੋ ਜਾਣ ਪਿਛੋਂ  ਸੰਸਥਾ ਨੂੰ ਹੁਣ ਪ੍ਰਚਾਰ-ਪਸਾਰ ਵਲ ਧਿਆਨ ਦੇਣਾ ਚਾਹੀਦਾ ਹੈ। ਪਿਛਲੇ ਸੱਤ ਸਾਲ ਤੋਂ ਮਿਸ਼ਨ ਦੀ ਵਿਚਾਰਧਾਰਾ ਨੂੰ ਸੋਸ਼ਲ ਮੀਡੀਆ ਵਿਚ ਲਗਾਤਾਰ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ ਹੈ, ਕਈ ਕੈਂਪ ਵੀ ਲਗੇ ਹਨ, ਵਿਚਾਰ ਵਟਾਂਦਰਾ ਵੀ ਹੋਇਆ ਹੈ। ਹੁਣ ਸੁੱਖੀ ਅਤੇ ਸੁਰੱਖਿਅਤ ਜੀਵਨ ਦੇ ਅਭਿਲਾਸ਼ੀਆਂ ਨੂੰ ਜਥੇਬੰਦ ਕਰਨ ਦੀ ਲੋੜ ਹੈ।

ਦੂਜਾ ਮਤਾ ਸਰਗਰਮੀਆਂ ਨੂੰ ਲੋਕਾਂ ਵਿਚ ਲਿਜਾਣ ਨਾਲ ਸਬੰਧਤ ਹੈ। ਮਤੇ ਵਿਚ ਕਿਹਾ ਗਿਆ ਹੈ ਕਿ ਵਿਚਾਰਧਾਰਾ ਦੇ ਵਾਲ ਦੀ ਖੱਲ ਲਾਹੁਣ ਦੀ ਥਾਂ ਇਸ ਨੂੰ ਜਨ-ਹਿੱਤ ਨਾਲ ਸਰਗਰਮੀਆਂ ਨਾਲ ਜੋੜਿਆ ਜਾਵੇ। ਥਾਂ ਥਾਂ ਮਿਸ਼ਨ ਜਨਚੇਤਨਾ ਦੇ ਕੈਂਪਸ ਬਣਾਏ ਜਾਣ ਅਤੇ  ਉਥੋਂ ਸਥਾਨਕ ਸ਼ਹਿਰੀਆਂ ਨੂੰ ਆਮ ਵਰਤੋਂ ਦੀਆਂ ਵਸਤਾਂ ਅਤੇ ਸੇਵਾਵਾਂ ਉਪਲਬੱਧ ਕਰਵਾਈਆਂ ਜਾਣ। ਸ਼ੁਰੂਆਤ ਅੰਮਰਿਤਸਰ ਵਿਖੇ ਆਮ ਸ਼ਹਿਰੀਆਂ ਦੀ ਪਹੁੰਚ ਵਿਚ ਹਸਪਤਾਲ ਖੋਹਲਣ ਤੋਂ ਕੀਤੇ ਜਾਣ ਤੋਂ ਕੀਤੀ ਜਾਵੇ।

ਤੀਜੇ ਮਤੇ ਵਿਚ ਪ੍ਰਚਾਰ ਨੂੰ ਹੋਰ ਸ਼ਕਤੀਸ਼ਾਲੀ ਬਨਾਉਣ ਲਈ ਪਰਿੰਟ ਮੀਡੀਆ ਸਥਾਪਤ ਕਰਨ ਉਤੇ ਜੋਰ ਦਿਤਾ ਗਿਆ ਹੈ। ਪੰਜਾਬੀ, ਹਿੰਦੀ ਅਤੇ ਅੰਗਰੇਜੀ ਵਿਚ ਇਹ ਮਾਰਚ, 2018 ਤਕ ਸ਼ੁਰੂ ਕਰਨ ਦਾ ਫੈਸਲਾ ਲਿਆ ਗਿਆ ਹੈ।

ਇਕ ਹੋਰ ਮਤੇ ਵਿਚ ਹਰਿਭਜਨ ਸਿੰਘ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਫਾਊਂਡਰ ਵਜੋਂ ਸਾਰੇ ਅਧਿਕਾਰ ਆਪਣੇ ਹੱਥਾਂ ਵਿਚ ਲੈ ਲੈਣ ਅਤੇ ਮਿਸ਼ਨ ਜਨਚੇਤਨਾ ਦਾ ਨਾਂ ਕਿਸੇ ਨੂੰ ਵਰਤਨ ਦੀ ਆਗਿਆ ਨਾ ਦੇਣ। ਸਾਰੀਆਂ ਕਮੇਟੀਆਂ ਅਤੇ ਅਹੁੱਦੇ ਸਮਾਪਤ ਕਰ ਦਿਤੇ ਗਏ ਹਨ। ਮਿਸ਼ਨਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਸਾਰਾ ਕੰਮ ਮਿਸ਼ਨ ਦੇ ਨਾਂ ਉਤੇ ਕਰਨ। ਆਪਣੇ ਨਾਂ ਉਤੇ ਕੀਤਾ ਗਿਆ ਕੋਈ ਵੀ ਕਾਰਜ ਗੈਰਕਾਨੂੰਨੀ ਮੰਨਿਆ ਜਾਇਗਾ ਅਤੇ ਸੰਸਥਾ ਉਸ ਦੀ ਜਿਮੇਵਾਰੀ ਨਹੀਂ ਲਇਗੀ।

 ਮਿਸ਼ਨ ਜਨਚੇਤਨਾ 

www.janchetna.net

ਵਿਖੇ ਪ੍ਕਾਸ਼ਿਤ ਵਿਚਾਰ

ਬਲਾਗਰ

harbhajansingh

janchetna.blogspot.in

ਉਤੇ ਵੀ ਪੋਸਟ ਹੁੰਦੇ ਹਨ।

ਜੇ ਕਿਸੇ ਦਿਨ, ਕਿਸੇ ਕਾਰਣ

www.janchetna.net

ਨਾ ਖੁੱਲੇ ਤਾਂ ਬਲਾਗਰ ਖੋਲ

ਕੇ ਰਚਨਾਵਾਂ ਪੜੀਆਂ ਜਾ

ਸਕਦੀਆਂ ਹਨ।